Big Breaking: ਪੰਜਾਬ ਨੂੰ ਮਿਲਿਆ ਹਰਿਆਣੇ ਦਾ ਸਾਥ, CM ਸੈਣੀ ਨੇ ਇਨੇ ਕਰੋੜ ਦਾ ਚੈੱਕ
ਰਵੀ ਜੱਖੂ
ਚੰਡੀਗੜ੍ਹ, 2 ਸਤੰਬਰ 2025- ਹਰਿਆਣਾ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਕਟ ਦੀ ਘੜੀ ਵਿੱਚ ਮਦਦ ਵਜੋਂ ਹਰਿਆਣਾ ਸਰਕਾਰ ਨੇ ਦੋਵਾਂ ਰਾਜਾਂ ਲਈ 5-5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।
ਇਹ ਰਾਸ਼ੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਵਰਤੀ ਜਾਵੇਗੀ। ਇਸ ਕਦਮ ਨੂੰ ਆਪਸੀ ਸਹਿਯੋਗ ਅਤੇ ਦੂਜੇ ਰਾਜਾਂ ਪ੍ਰਤੀ ਹਮਦਰਦੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

.jpg)