← ਪਿਛੇ ਪਰਤੋ
ਵੱਡੀ ਖ਼ਬਰ: MLA ਪਠਾਣਮਾਜਰਾ ਪੁਲਿਸ ਹਿਰਾਸਤ 'ਚੋਂ ਫਰਾਰ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 2 ਸਤੰਬਰ 2025: ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਏ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਲਿਸ ਉਹਨਾਂ ਨੂੰ ਲੈ ਕੇ ਸਥਾਨਕ ਪੁਲਿਸ ਥਾਣੇ ਵਿਚ ਜਾ ਰਹੀ ਸੀ ਜਦੋਂ ਉਹਨਾਂ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ ਤੇ ਉਹ ਪਠਾਣਮਾਜਰਾ ਨੂੰ ਛੁਡਾ ਕੇ ਭੱਜ ਗਏ। ਭੱਜਦੇ ਹੋਏ ਉਹਨਾਂ ਇਕ ਪੁਲਿਸ ਮੁਲਾਜ਼ਮ ’ਤੇ ਗੱਡੀ ਚੜ੍ਹਾ ਦਿੱਤੀ। ਉਹ ਫਾਰਚੂਨਰ ਤੇ ਸਕਾਰਪੀਓ ਗੱਡੀ ਵਿਚ ਫਰਾਰ ਹੋ ਏ ਜਿਸ ਵਿਚੋਂ ਫਾਰਚੂਨਰ ਪੁਲਿਸ ਨੇ ਬਰਾਮਦ ਕਰ ਲਈ ਹੈ।
Total Responses : 954