ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੱਛਰ ਖਾਤਮੇ ਲਈ ਹੋ ਰਹੀ ਸਪਰੇਅ
ਸਪੈਸ਼ਲਿਸਟ ਡਾਕਟਰ ਵੀ ਕੈਂਪਾਂ ਵਿਚ ਕਰਨਗੇ ਮਰੀਜ਼ਾਂ ਦਾ ਮੁਆਇਨਾ
ਰੋਹਿਤ ਗੁਪਤਾ
ਗੁਰਦਾਸਪੁਰ 1 ਸਤੰਬਰ
ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੀ ਪ੍ਰੇਰਨਾ ਸਦਕਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਸ਼ਾਖਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਿਹਤ ਸਹੂਲਤਾਂ ਲਈ 4 ਐਂਬੂਲੈਂਸ ਗੱਡੀਆਂ ਭੇਜੀਆਂ ਗਈਆਂ। ਇਹ ਐਂਬੂਲੈਂਸ ਹੱੜ ਪ੍ਰਭਾਵਿਤ ਖੇਤਰਾਂ ਵਿੱਚ ਆਪਣੀ ਸੇਵਾਵਾਂ ਦੇਣਗੀਆਂ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਐਂਬੂਲੈਂਸ ਨੂੰ ਸਿਹਤ ਅਮਲੇ ਨਾਲ ਵੱਖ ਵੱਖ ਥਾਵਾਂ ਤੇ
ਮੈਡੀਕਲ ਕੈਂਪਾ ਲਈ ਭੇਜਿਆ ਗਿਆ ਹੈ। ਜਿਲਾ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ, ਵਾਟਰ ਸੈਂਪਲਿੰਗ, ਸਿਹਤ ਜਾਗਰੂਕਤਾ ਅਤੇ ਮਰੀਜਾਂ ਰੇਸਕਿਉ ਕੀਤਾ ਜਾ ਰਿਹਾ ਹੈ। ਮਰੀਜਾਂ ਨੂੰ ਜਰੂਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਮੱਛਰ ਦੇ ਖਾਤਮੇ ਲਈ ਸਪਰੇਅ ਕਰਵਾਈ ਜਾ ਰਹੀ ਹੈ। ਪਿੰਡ ਵਾਸੀਆਂ ਦੇ ਨਾਲ ਜਰੂਰੀ ਥਾਵਾਂ ਤੇ ਸਪਰੇਅ ਕੀਤੀ ਜਾ ਰਹੀ ਹੈ। ਹੱੜ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਸੰਬੰਧੀ ਜਰੂਰੀ ਪ੍ਰਬੰਧ ਕੀਤੇ ਗਏ ਹਨ।
ਪਿੰਡਾਂ ਵਿੱਚ ਸਪੈਸ਼ਲਿਸਟ ਡਾਕਟਰ ਵੱਲੋਂ ਵੀ ਮੈਡੀਕਲ ਕੈਂਪਾਂ ਵਿਚ ਮਰੀਜਾਂ ਦਾ ਚੈਕ ਅੱਪ ਕੀਤਾ ਜਾਵੇਗਾ। ਇਸ ਸਬੰਧੀ ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ।
ਹੁਣ ਤੱਕ ਜ਼ਿਲੇ ਵਿੱਚ ਵੱਖ ਵੱਖ ਥਾਵਾਂ ਤੇ 52 ਮੈਡੀਕਲ ਕੈਂਪ ਲਗਾਏ ਗਏ ਹਨ। ਜਰੂਰਤ ਅਨੁਸਾਰ ਇਨ੍ਹਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਜਿਲਾ ਪੱਧਰ ਤੇ 3 ਰੈਪਿਡ ਰੇਸਪੋਂਸ ਟੀਮਾਂ ਬਣਾਈਆਂ ਗਈਆਂ ਹਨ ਜਦਕਿ ਬਲਾਕ ਪੱਧਰ ਤੇ 19 ਰੈਪਿਡ ਰੇਸਪੋਂਸ ਟੀਮਾਂ ਬਣਾਈਆਂ ਗਈਆਂ ਹਨ। ਲੋਕਾਂ ਦੀ ਸਹੂਲੀਅਤ ਦੇ ਅਨੁਸਾਰ 38ਮੋਬਾਈਲ ਮੈਡੀਕਲ ਟੀਮਾਂ ਬਣਾਈਆਂ ਗਈਆਂ ਹਨ। ਸਮੂਹ ਟੀਮਾਂ ਐਨਡੀਆਰਐਫ ਨਾਲ ਤਾਲਮੇਲ ਵਿੱਚ ਹਨ।ਕਿਸੇ ਵੀ ਹਾਲਤ ਨਾਲ ਨਜਿਠਣ ਲਈ ਤਿਆਰ ਹਨ।ਹੁਣ ਤੱਕ ਇਨਾ ਟੀਮਾਂ ਨੇ ਸੈਕੜੇ ਮਰੀਜਾਂ ਨੂੰ ਗੰਬੀਰ ਸਥਿਤੀ ਵਿੱਚ ਜਾਣ ਤੋਂ ਬਚਾਇਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਵਿੱਚ ਵਿਭਾਗ ਦੀਆਂ 6ਜਦਕਿ 108 ਵਾਲੀ 17 ਐਂਬੂਲੈਂਸ ਲੋਕਾਂ ਦੀ ਸੇਵਾ ਵਿੱਚ ਮੌਜੂਦ ਹਨ। ਮਰੀਜਾ ਨੂੰ ਸਾਰੀ ਦਵਾਇਆਂ ਮੁਫਤ ਦਿੱਤੀਆ ਜਾ ਰਹੀਆਂ ਹਨ। ਪਾਣੀ ਦੀ ਸੈਂਪਲਿੰਗ ਲਈ ਟੀਮਾਂ ਨੂੰ ਆਨ ਸਪੋਟ ਵਾਟਰ ਟੈਸਟਿੰਗ ਕਿਟ ਦਿੱਤੀਆ ਗਈਆ ਹਨ, ਜਿਸ ਨਾਲ ਮੌਕੇ ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਚੈਕ ਕੀਤੀ ਜਾਵੇਗੀ। ਮੱਛਰ ਦੇ ਖਾਤਮੇ ਲਈ ਫੌਗਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਨਗਰ ਕੌਂਸਲਾਂ ਕੋਲ 18 ਜਦਕਿ ਸਿਹਤ ਵਿਭਾਗ ਕੋਲ 2 ਫੌਗਿੰਗ ਮਸ਼ੀਨਾਂ ਹਨ ਜਿਸ ਦੀ ਮਦਦ ਨਾਲ ਵੱਖ ਵੱਖ ਖੇਤਰਾਂ ਵਿੱਚ ਫੌਗਿੰਗ ਕਰਵਾਈ ਜਾਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਮੌਜ਼ੂਦਾ ਹਾਲਾਤਾਂ ਵਿੱਚ ਡਾਇਰੀਆ ਦੀ ਰੋਕਥਾਮ ਲਈ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਅਤੇ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਹੱੜ ਵਾਲੇ ਖੇਤਰ ਵਿੱਚ Ors ਦੇ ਪੈਕੇਟ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਦੇ ਇਸਤੇਮਾਲ ਬਾਰੇ ਦਸਿਆ ਜਾ ਰਿਹਾ ਹੈ। ਇਸ ਦੇ ਨਾਲ ਜੀ ਮੱਛਰ ਤੋਂ ਬਚਾਓ ਲਈ ਕਰੀਮ ਅਤੇ ਧੂਏਂ ਲਈ ਕੋਇਲ ਵੀ ਦਿੱਤੀ ਜਾ ਰਹੀ ਹੈ।
ਸਿਹਤ ਸੰਸਥਾਵਾਂ ਵਿੱਚ ਵੀ ਜਰੂਰੀ ਪ੍ਰਬੰਧ ਕੀਤੇ ਗਏ ਹਨ। ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ।
ਇੱਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਪ੍ਰਭਜੋਤ ਕੌਰ ਕਲਸੀ ਜੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਜੀ ਜ਼ਿਲ੍ਹਾ ਟਿਕਾਕਰਨ ਅਫ਼ਸਰ ਡਾਕਟਰ ਮਮਤਾ ਜੀ ਆਦਿ ਹਾਜਰ ਸਨ।