ਸਮਾਜ ਸੇਵੀ ਸੰਸਥਾਵਾਂ ਲਈ ਰਾਹਤ ਸਮਗਰੀ ਵੰਡਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੇ ਨੰਬਰ ਜਾਰੀ
ਸਮਾਜ ਸੇਵੀ ਸੰਸਥਾਵਾਂ ਰਾਹਤ ਸਮਗਰੀ ਵੰਡਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਜ਼ਰੂਰ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਣ ਵਿੱਚ ਹੋਏ ਅਸਾਨੀ
ਰੋਹਿਤ ਗੁਪਤਾ
ਗੁਰਦਾਸਪੁਰ, 01 ਸਤੰਬਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜਾਂ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰਾਂ 'ਤੇ ਸਹਾਇਤਾ ਸੈੱਲਾਂ ਦਾ ਗਠਿਨ ਕੀਤਾ ਹੈ। ਇਨ੍ਹਾਂ ਸਹਾਇਤਾ ਸੈੱਲਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੇਵਾ ਕਰਨ ਆਉਣ ਵਾਲੀਆਂ ਸੰਸਥਾਵਾਂ ਹੜ੍ਹ ਪੀੜ੍ਹਤਾਂ ਦੀ ਲੋੜ, ਕਿਸ ਇਲਾਕੇ ਵਿੱਚ ਰਾਹਤ ਸਮਗਰੀ ਵੰਡੀ ਜਾਣੀ ਹੈ, ਰੈਸਕਿਊ ਅਤੇ ਰਿਲੀਫ ਓਪਰੇਸ਼ਨ, ਸਿਹਤ ਸੇਵਾਵਾਂ, ਪੀਣ ਵਾਲੇ ਪਾਣੀ ਅਤੇ ਹੋਰ ਖਾਣ-ਪੀਣ ਦੇ ਸਮਾਨ, ਪਸ਼ੂਆਂ ਲਈ ਦਵਾਈਆਂ, ਹੜ੍ਹ ਪ੍ਰਭਾਵਿਤ ਲੋਕਾਂ ਲਈ ਬਣਾਏ ਰਾਹਤ ਕੈਂਪਾਂ, ਹਾਈਜੀਨ ਅਤੇ ਸੈਨੇਟਰੀ ਕਿੱਟਾਂ ਸਮੇਤ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪੀੜ੍ਹਤਾਂ ਲਈ ਵੰਡੀ ਜਾ ਰਹੀ ਰਾਹਤ ਸਮਗਰੀ ਦੀ ਵੰਡ ਲਈ ਜ਼ਿਲ੍ਹਾ ਪੱਧਰ 'ਤੇ ਸ੍ਰੀਮਤੀ ਨਵਜੋਤ ਸ਼ਰਮਾ, ਪੀ.ਸੀ.ਐੱਸ., ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਮੋਬਾਈਲ ਨੰਬਰ 96469-62024) ਅਤੇ ਸ੍ਰੀ ਹਰਪ੍ਰੀਤ ਸਿੰਘ, ਡੀ.ਡੀ.ਪੀ.ਓ. (ਮੋਬਾਈਲ ਨੰਬਰ 88723-00819) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਤਹਿਸੀਲ ਦੀਨਾਨਗਰ ਲਈ ਸ. ਬਲਵਿੰਦਰ ਸਿੰਘ, ਤਹਿਸੀਲਦਾਰ ਦੀਨਾਨਗਰ (ਮੋਬਾਈਲ 99884-90394) ਅਤੇ ਸ. ਕੰਵਲਪ੍ਰੀਤ ਸਿੰਘ, ਇੰਸਪੈਕਟਰ ਸਹਿਕਾਰਤਾ (ਮੋਬਾਈਲ ਨੰਬਰ 70093-10141) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਡੇਰਾ ਬਾਬਾ ਨਾਨਕ ਤਹਿਸੀਲ ਲਈ ਤਹਿਸੀਲਦਾਰ ਸ. ਲਛਮਣ ਸਿੰਘ (ਮੋਬਾਈਲ ਨੰਬਰ 98143-90280) ਅਤੇ ਸ. ਸਰਬਜੀਤ ਸਿੰਘ ਕਲਰਕ (ਮੋਬਾਈਲ 90285-40001) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਕਲਾਨੌਰ ਤਹਿਸੀਲ ਲਈ ਨਾਇਬ ਤਹਿਸੀਲਦਾਰ ਸ. ਜਗਦੀਪ ਇੰਦਰ ਸਿੰਘ (ਮੋਬਾਈਲ ਨੰਬਰ 98140-39922) ਅਤੇ ਕਾਨੂੰਗੋ ਸ. ਕੁਲਬੀਰ ਸਿੰਘ (ਮੋਬਾਈਲ ਨੰਬਰ 98779-14464) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੇਵਾ ਕਰਨ ਆਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਕਰਨ ਤੋਂ ਪਹਿਲਾਂ ਸਬੰਧਿਤ ਇਲਾਕੇ ਵਿੱਚ ਉਪਰੋਕਤ ਦਿੱਤੇ ਨੰਬਰਾਂ ਉੱਪਰ ਜ਼ਰੂਰ ਸੰਪਰਕ ਕਰ ਲੈਣ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲੋੜਵੰਦਾਂ ਦੀ ਸੂਚਨਾ ਦੇਣ ਦੇ ਨਾਲ ਹੋਰ ਲੋੜੀਂਦੀ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਰਾਹਤ ਸਮਗਰੀ ਦੀ ਵੰਡ ਲਈ ਸਥਾਪਿਤ ਕੀਤੇ ਗਏ ਇਨ੍ਹਾਂ ਸਹਾਇਤਾ ਸੈੱਲਾਂ ਦਾ ਮਕਸਦ ਇਹੀ ਹੈ ਹਰ ਹੜ੍ਹ ਪ੍ਰਭਾਵਿਤ ਵਿਅਕਤੀ ਤੱਕ ਸਹਾਇਤਾ ਪੁੱਜਦੀ ਹੋ ਜਾਵੇ।