ਮੀਂਹ ਕਾਰਨ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਲੜਕੀ ਗੰਭੀਰ ਜ਼ਖ਼ਮੀ
ਜੈਤੋ, 1 ਸਤੰਬਰ (ਮਨਜੀਤ ਸਿੰਘ ਢੱਲਾ)-ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਜਿਥੇ ਜੈਤੋ ਸ਼ਹਿਰ 'ਚ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ, ਉਥੇ ਹੀ ਸ਼ਹਿਰ ਦੇ ਵਾਰਡ ਨੰਬਰ- 4 ਨਿਆਮੀ ਵਾਲਾ ਰੋਡ ਨਜ਼ਦੀਕ ਬਾਬਾ ਬਲਦੇਵ ਮੂਨੀ ਦੀ ਕੁਟੀਆ ਕੋਲ ਇਕ ਗਰੀਬ ਪਰਿਵਾਰ ਦੇ ਘਰ ਦੇ ਕਮਰੇ ਅਤੇ ਰਸੋਈ ਦੀ ਛੱਤ ਡਿੱਗਣ ਕਾਰਨ ਘਰੇਲੂ ਸਾਮਾਨ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ। ਮੁਹੱਲਾ ਵਾਸੀ ਗੁਰਜੀਤ ਸਿੰਘ, ਜਗਤਾਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਸਾਇਕਲ ਰਿਪੇਅਰ ਦਾ ਕੰਮ ਕਰਦਾ ਹੈ। ਘਰ ਵਿਚ ਮੌਜੂਦ 14 ਸਾਲਾਂ ਛੋਟੀ ਲੜਕੀ ਰਸੋਈ ਵਿਚ ਚਾਹ ਬਣਾ ਰਹੀ ਸੀ ਜਿਸ ਦੇ ਉਪਰ ਛੱਤ ਡਿੱਗੀ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜ਼ਖ਼ਮੀ ਬੱਚੀ ਸਰਕਾਰੀ ਹਸਪਤਾਲ ਜੈਤੋ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸਿਰ ਤੇ ਸੱਟ ਜ਼ਿਆਦਾ ਹੋਣ ਕਾਰਨ ਮੈਡੀਕਲ ਸਟਾਫ ਵੱਲੋਂ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਬਰਸਾਤ ਜ਼ਿਆਦਾ ਹੋਣ ਕਾਰਨ ਛੱਤ ਡਿੱਗਣ ਦੀ ਘਟਨਾ ਬੀਤੀ ਰਾਤ ਦੀ ਹੈ। ਘਰ ਦੀ ਮਾਲਕਣ ਪ੍ਰਵੀਨ ਕੌਰ ਨੇ ਕਿਹਾ ਕਿ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਪਰ ਘਰੇਲੂ ਸਾਮਾਨ ਨੁਕਸਾਨਿਆ ਗਿਆ ਬੱਚੀ ਜ਼ਖ਼ਮੀ ਹੋ ਗਈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ ।