ਸਵਰਗੀ ਸਰਦਾਰਨੀ ਰਸਬੀਰ ਕੌਰ ਦੇ ਅਕਾਲ ਚਲਾਣਾ ਦੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ: ਜਥੇਦਾਰ ਰਣਜੀਤ ਸਿੰਘ ਗੋਹਰ
ਖਰੜ 1 ਸਤੰਬਰ,2025 : ਸਵਰਗੀ ਸਰਦਾਰਨੀ ਰਸਬੀਰ ਕੌਰ ਦੇ ਅਕਾਲ ਚਲਾਣਾ ਦੇ ਨਾਲ ਸਰਦਾਰ ਬਲਜੀਤ ਸਿੰਘ ਜਨਰਲ ਸਕੱਤਰ ਆਲ ਇੰਡੀਆ ਰਾਮਗੜੀਆ ਬੋਰਡ ਅਤੇ ਸਾਬਕਾ ਡਾਇਰੈਕਟਰ ਰਾਮਗੜ੍ਹੀਆ ਕੋਆਪਰੇਟਿਵ ਬੈਂਕ ਨਵੀਂ ਦਿੱਲੀ ਦੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਇਆ ਸਗੋਂ ਸਮੁੱਚੇ ਸਮਾਜ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਇਹ ਵਿਚਾਰ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਨੇ ਦੱਸਿਆ ਕਿ ਸਰਦਾਰਨੀ ਰਸਬੀਰ ਕੌਰ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਨਵੀਂ ਦਿੱਲੀ ਵਿਚ ਬਤੌਰ ਅਧਿਆਪਕ ਹਜ਼ਾਰਾਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਜਿਨਾਂ ਦਾ ਬੀਤੇ ਦਿਨੀ ਲੰਬੀ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ ਦੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੇ। ਉਹਨਾਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਬੀਬੀ ਰਸਬੀਰ ਕੌਰ ਨੇ ਆਪਣੇ ਪਰਿਵਾਰ ਨੂੰ ਬਹੁਤ ਹੀ ਪਿਆਰ ਦੇ ਨਾਲ ਪਾਲਿਆ ਜਿਸ ਦੇ ਨਤੀਜੇ ਵਜੋਂ ਉਹਨਾਂ ਦਾ ਪੁੱਤਰ ਸਰਦਾਰ ਗੁਰਜੀਤ ਸਿੰਘ ਅਮਰੀਕਾ ਵਿੱਚ ਇਕ ਉਉੱਘਾ ਡਾਕਟਰ ਹੈ ਅਤੇ ਉਨ੍ਹਾਂ ਦੀ ਪੁੱਤਰੀ ਅਮਨਦੀਪ ਕੌਰ ਅਤੇ ਜਵਾਈ ਯਸ਼ਪ੍ਰੀਤ ਸਿੰਘ ਦੋਵੇਂ ਵਿੱਤੀ ਮਾਹਰ ਹਨ ਅਤੇ ਆਪਣੇ ਆਪਣੇ ਖੇਤਰਾਂ ਵਿੱਚ ਜੀਵਨ ਬਤੀਤ ਕਰਦਿਆਂ ਸਮਾਜ ਭਲਾਈ ਕਰਦੇ ਭਾਰਤ ਦੇਸ਼ ਦਾ ਨਾਂਮ ਰੋਸ਼ਨ ਕਰ ਰਹੇ ਹਨ।
ਉਨਾਂ ਦਸਿਆ ਕਿ ਸਰਦਾਰ ਬਲਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਆਲ ਇੰਡੀਆ ਰਾਮਗੜੀਆ ਬੋਰਡ ਵਿੱਚ
ਬਤੌਰ ਜਰਨਲ ਸਕੱਤਰ ਵਜੋਂ ਸੇਵਾਵਾਂ ਨਿਭਾਉਂਦਿਆਂ ਹੋਏ, ਰਾਮਗੜ੍ਹੀਆ ਭਾਈਚਾਰੇ ਦੀ ਭਲਾਈ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ।ਇਸ ਮੌਕੇ ਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਨੇ ਸਵਰਗੀ ਰਸਬੀਰ ਕੌਰ ਦੇ ਪਤੀ ਸ੍ਰੀ ਸਰਦਾਰ ਬਲਜੀਤ ਸਿੰਘ ਦੇ ਜੀਵਨ ਤੇ ਰੋਸ਼ਨੀ ਪਾਉਂਦਿਆਂ
ਦੱਸਿਆ ਕਿ ਉਹਨਾਂ ਨੇ ਹਮੇਸ਼ਾ ਹੀ ਨਿਸ਼ਕਾਮ ਹੋ ਕੇ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਹ ਸਮਾਜ ਵਿੱਚ ਗਰੀਬ ਤੇ ਬੇਰੁਜ਼ਗਾਰ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਸ਼੍ਰੀਮਤੀ ਰਸਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਵੱਖ ਵੱਖ ਸ਼਼ਸੀਅਤਾਂ ਹਾਜ਼ਰ ਸਨ।ਜਿਹਨਾਂ ਵਿੱਚ ਵਿਸ਼ੇਸ਼ ਕਰਕੇ ਸ੍ਰੀ ਚਰਨਜੀਤ ਸਿੰਘ ਕਾਲੇਵਾਲ ਸੀਨੀਅਰ ਮੈਂਬਰ ਐਸਜੀਪੀਸੀ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ,ਸਰਦਾਰ ਪਰਮਜੀਤ ਸਿੰਘ ਪ੍ਰਧਾਨ ਆਲ ਇੰਡੀਆ ਰਾਮਗੜੀਆ ਬੋਰਡ, ਮਨਮੋਹਨ ਸਿੰਘ ਕੌਂਸਲਰ, ਡਾਕਟਰ ਗੁਰਜੀਤ ਸਿੰਘ ਸਾਇੰਸਦਾਨ (ਜਿਨ੍ਹਾਂ ਦਾ ਸਾਇੰਸ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ),ਸਰਦਾਰ ਸੁਰਮੁੱਖ ਸਿੰਘ, ਪਰਮਿੰਦਰ ਸਿੰਘ ਪ੍ਰਧਾਨ ਗੋਲਡ ਹੋਮ ਸੁਸਾਇਟੀ, ਸ੍ਰੀ ਓੰਕਾਰ ਸਿੰਘ ਐਸਬੀਪੀ ਲਾਈਫ ਸਟਾਈਲ ਸੋਸਾਇਟੀ ਸੁਪਿੰਦਰ ਸਿੰਘ ਵਰਲਡ ਵਨ ਸੁਸਾਇਟੀ ਸ਼੍ਰੀ ਚੋਪੜਾ ਮਹਿੰਦਰ ਸਿੰਘ ਸੋਮ ਦੱਤ ਲੈਂਡਮਾਰਕ ਸੋਸਾਇਟੀ ਅਤੇ ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਸ਼ਖਸ਼ੀਅਤਾਂ ਵੱਲੋਂ ਉਹਨਾਂ ਨੂੰ ਨਮਨ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਤੇ ਸਵਰਗੀ ਸਰਦਾਰਨੀ ਰਸਬੀਰ ਕੌਰ ਦੇ ਪਤੀ ਸਰਦਾਰ ਬਲਜੀਤ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਤਨੀ ਦੀ ਯਾਦ ਵਿੱਚ ਹਰ ਸਾਲ 11 ਪੌਦੇ ਲਗਾਏ ਜਾਇਆ ਕਰਨਗੇ।