ਕਮਿਸ਼ਨਰ, ਨਗਰ ਨਿਗਮ ਨੇ ਸਵੱਖਤੇ ਸਫ਼ਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ-ਪੂਰੀ ਟੀਮ ਨਾਲ ਛਕਿਆ ਗੁਰੂ ਦਾ ਲੰਗਰ
ਰੋਹਿਤ ਗੁਪਤਾ
ਬਟਾਲਾ, 1 ਸਤੰਬਰ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ ਵਲੋਂ ਨਗਰ ਨਿਗਮ ਦੀ ਟੀਮ ਨਾਲ ਅੱਜ ਸਵੇਰੇ ਸ਼ਹਿਰ ਅੰਦਰ ਸਫਾਈ ਵਿਵਸਥਾ ਦਾ ਜਾਇਜ਼ਾ ਲਿਆ ਤੇ ਗੁਰੂ ਦਾ ਲੰਗਰ ਵੀ ਛਕਿਆ। ਇਸ ਮੌਕੇ ਐਕਸੀਅਨ ਰੋਹਿਤ ਉੱਪਲ, ਫਾਇਰ ਬਿਰਗੇਡ ਅਫਸਰ ਨੀਰਜ ਸ਼ਰਮਾ ਵੀ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਨੇ ਕਿ ਵਿਆਹ ਪੁਰਬ ਸਮਾਗਮਾਂ ਦੇ ਸਬੰਧ ਵਿੱਚ ਕਾਰਪਰੇਸ਼ਨ ਸਮੇਤ ਵੱਖ ਵੱਖ ਵਿਭਾਗਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਸਾਰਿਆਂ ਦੇ ਸਹਿਯੋਗ ਨਾਲ ਵਿਆਹ ਪੁਰਬ ਸਫਲਤਾਪੂਰਵਕ ਸੰਪੰਨ ਹੋਏ ਹਨ।
ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਦਿੱਤੇ ਸਹਿਯੋਗ ਸਦਕਾ ਹੀ ਇਸ ਮਹਾਨ ਵਿਆਹ ਪੁਰਬ ਦੇ ਸਮਾਗਮ ਸੁਚਾਰੂ ਢੰਗ ਨਾਲ ਸੰਪਰੂਨ ਹੋਏ ਹਨ। ਉਨਾਂ ਅੱਗੇ ਕਿਹਾ ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਇਸ ਕੋਸ਼ਿਸ ਨੂੰ ਬੂਰ ਪਿਆ ਤੇ ਸਮੂਹਿਕ ਸਹਿਯੋਗ ਨਾਲ ਵਿਆਹ ਪੁਰਬ ਸਮਾਗਮ ਸੰਪੰਨ ਹੋਏ।
ਉਨ੍ਹਾਂ ਕਾਰਪੋਰੇਸ਼ਨ ਸਮੇਤ ਵਿਭਾਗਾਂ ਵਲੋਂ ਤਨਦੇਹੀ ਤੇ ਸੇਵਾ ਭਾਵਨਾ ਨਾਲ ਕੀਤੇ ਕਾਰਜਾਂ ਲਈ ਧੰਨਵਾਦ ਕੀਤਾ।