ਸੀ ਜੀ ਸੀ ਝੰਜੇੜੀ ਨੇ ਨੈਕਸਟ ਜੈਨ ਨੈਕਸਸ 25-26 ਨਾਲ ਨਵੇਂ ਬੈਚ ਦਾ ਕੀਤਾ ਸੁਆਗਤ
ਹਰਜਿੰਦਰ ਸਿੰਘ ਭੱਟੀ
- ਨਵੇਂ ਆਏ ਵਿਦਿਆਰਥੀਆਂ ਦਾ ਨਿੱਘਾ ਬਿਹਤਰੀਨ ਜੀਵਨ ਜਾਂਚ ਦੇ ਤਰੀਕੇ ਸਾਂਝੇ
ਮੋਹਾਲੀ, 29 ਜੁਲਾਈ 2025 - ਚੰਡੀਗੜ ਗਰੁੱਪ ਆਫ਼ ਕਾਲਜਿਜ਼ ਝੰਜੇੜੀ, ਮੋਹਾਲੀ ਵੱਲੋਂ ਨੈਕਸਟ ਜੈਨ ਨੈਕਸਸ 25-26 ਰਾਹੀਂ ਆਪਣੇ ਸਾਲਾਨਾ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਹ ਹਫ਼ਤਾ ਭਰ ਚੱਲਣ ਵਾਲਾ ਸਮਾਗਮ ਹੈ, ਜਿਸ ਵਿਚ ਨਵੇਂ ਵਿਦਿਆਰਥੀਆਂ ਨੂੰ ਸਹੀ ਜੀਵਨ ਜਾਚ ਨਾਲ ਪ੍ਰੇਰਿਤ ਕਰਨ ਦੇ ਨਾਲ ਨਾਲ ਗਿਆਨ, ਸੱਭਿਆਚਾਰ ਅਤੇ ਕਨੈੱਕਸ਼ਨ ਦਾ ਇੱਕ ਜੀਵਤ ਮਿਸ਼ਰਨ ਰਾਹੀਂ ਆਉਣ ਵਾਲੀ ਵਿੱਦਿਅਕ ਜ਼ਿੰਦਗੀ ਲਈ ਤਿਆਰ ਕੀਤਾ ਜਾਵੇਗਾ। ਉਦਘਾਟਨੀ ਦਿਨ ਇੱਕ ਸ਼ਾਨਦਾਰ ਲਾਈਵ ਰੇਤ ਕਲਾ ਪ੍ਰਦਰਸ਼ਨ ਨਾਲ ਮਨਾਇਆ ਗਿਆ ਜਿਸ ਨੇ ਸੀ.ਜੀ.ਸੀ ਗਰੁੱਪ ਦੀ ਪ੍ਰੇਰਨਾਮਈ ਯਾਤਰਾ ਨੂੰ ਦ੍ਰਿਸ਼ਟੀਗਤ ਰੂਪ ਵਿੱਚ ਬਿਆਨ ਕੀਤਾ, ਜਿਸ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਉਦਘਾਟਨੀ ਸਮਾਰੋਹ ਵਿੱਚ ਡਾ. ਸੁਦੱਤਾ ਕਰ, ਵਾਈਸ ਪ੍ਰੈਜ਼ੀਡੈਂਟ ਅਤੇ ਇੰਜੀਨੀਅਰਿੰਗ ਦੇ ਮੁਖੀ, ਕੈਪਜੇਮਿਨੀ ਇੰਜੀਨੀਅਰਿੰਗ ਇੰਡੀਆ ਨੇ ਸ਼ਿਰਕਤ ਕੀਤੀ, ਜਿਨਾਂ ਨੇ ਇੱਕ ਪ੍ਰੇਰਣਾਦਾਇਕ ਮੁੱਖ ਭਾਸ਼ਣ ਰਾਹੀਂ ਨਵੇਂ ਵਿਦਿਆਰਥੀਆਂ ਵਿੱਚ ਇਕ ਬਿਹਤਰੀਨ ਕੈਰੀਅਰ ਪ੍ਰਤੀ ਉਤਸੁਕਤਾ ਅਤੇ ਅਭਿਲਾਸ਼ਾ ਪੈਦਾ ਹੋਈ।
ਜ਼ਿਕਰਯੋਗ ਹੈ ਕਿ ਝੰਜੇੜੀ ਕੈਂਪਸ ਵਿਚ ਦੇਸ਼ ਦੇ ਵੱਖ ਵੱਖ ਪ੍ਰਦੇਸ਼ਾਂ ਤੋ ਇਲਾਵਾ ਕਈ ਦੇਸ਼ਾਂ ਦੇ ਵਿਦਿਆਰਥੀ ਵੀ ਸਿੱਖਿਆਂ ਹਾਸਲ ਕਰਦੇ ਹਨ। ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਸੈਸ਼ਨ ਮੌਕੇ ਤੇ ਹੀ ਪ੍ਰੀ ਪਲੇਸਮੈਂਟ ਟਰੇਨਿੰਗ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਪ੍ਰੀ ਪਲੇਸਮੈਂਟ ਅਤੇ ਸ਼ਖ਼ਸੀਅਤ ਦੇ ਨਿਖਾਰ ਸਬੰਧੀ ਟਰੇਨਿੰਗ ਸਬੰਧੀ ਜਾਣਕਾਰੀ ਵੀ ਦਿੱਤੀ ਗਈ ।
ਸੀ.ਜੀ.ਸੀ ਗਰੁੱਪ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਆਉਣ ਵਾਲੇ ਬੈਚ ਦਾ ਨਿੱਘਾ ਸੁਆਗਤ ਕਰਦੇ ਹੋਏ ਸੀ.ਜੀ.ਸੀ ਕੈਂਪਸ ਦੇ ਨਿਯਮਾਂ ਦੇ ਪਾਲਣ ਅਤੇ ਕਦਰਾਂ-ਕੀਮਤਾਂ ਨੂੰ ਸੰਭਾਲਣ ਦੀ ਵਿਰਾਸਤ ਨੂੰ ਉਜਾਗਰ ਕੀਤਾ ਗਿਆ। ਜਦ ਕਿ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਇਕ ਬਿਹਤਰੀਨ ਭਵਿੱਖ ਦੇ ਸੁਪਨੇ ਦੇਖਣ ਅਤੇ ਉਨਾਂ ਨੂੰ ਸਕਾਰ ਕਰਨ ਲਈ ਉਤਸ਼ਾਹਿਤ ਕੀਤਾ। ਅਰਸ਼ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਯਕੀਨ ਦਿਵਾਇਆ ਕਿ ਉਹ ਇਕ ਅਜਿਹੇ ਵਿੱਦਿਅਕ ਅਦਾਰੇ ਵਿਚ ਸਿੱਖਿਆਂ ਹਾਸਲ ਕਰਨ ਜਾ ਰਹੇ ਹਨ ਜੋ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਅਕੈਡਮਿਕ ਸਿੱਖਿਆਂ ਦੇ ਨਾਲ ਉਨਾਂ ਦੀ ਬਿਹਤਰੀਨ ਪਲੇਸਮੈਂਟ ਲਈ ਵੀ ਤਿਆਰ ਕਰਦਾ ਹੈ।
ਇਸ ਦੌਰਾਨ ਪੂਰੇ ਹਫ਼ਤੇ ਭਰ ਨੈਕਸਟ ਜੈਨ ਨੈਕਸਸ 25-26 ਵਿਚ ਵੱਖ-ਵੱਖ ਉਦਯੋਗਾਂ, ਸੰਸਥਾਵਾਂ ਅਤੇ ਸੰਸਥਾਨਾਂ ਤੋ ਪ੍ਰਮੁੱਖ ਬੁਲਾਰਿਆਂ ਅਤੇ ਮਾਹਰਾਂ ਦੀ ਇੱਕ ਸ਼ਾਨਦਾਰ ਲੜੀ ਪੇਸ਼ ਕੀਤੀ ਜਾਵੇਗੀ। ਇਹ ਪ੍ਰਭਾਵਸ਼ਾਲੀ ਸੈਸ਼ਨ ਵਿਦਿਆਰਥੀਆਂ ਨੂੰ ਸਦਾ-ਵਿਕਸਤ ਹੋ ਰਹੇ ਸੰਸਾਰ ਵਿੱਚ ਵਧਣ-ਫੁੱਲਣ ਲਈ ਲੋੜੀਂਦੀ ਮਾਨਸਿਕਤਾ ਅਤੇ ਪ੍ਰੇਰਨਾ ਪ੍ਰਦਾਨ ਕਰਨ ਦਾ ਉਦੇਸ਼ ਰੱਖਦੇ ਹਨ। ਇਨਾਂ ਪ੍ਰਮੁੱਖ ਬੁਲਾਰਿਆਂ ਅਰਵਿੰਦ ਤ੍ਰਿਪਾਠੀ, ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਐੱਚ.ਆਰ. - ਐਲੇਮਬਿਕ ਫਾਰਮਾਸਿਊਟੀਕਲ ਲਿਮਟਿਡ , ਸਚਿਨ ਸ਼ਰਮਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਨੈਸ਼ਨਲ ਹੈੱਡ (ਟੇਲੈਂਟ ਐਕੁਇਜ਼ੀਸ਼ਨ), ਏ.ਯੂ. ਸਮਾਲ ਫਾਈਨਾਂਸ ਬੈਂਕ, ਜਸਟਿਸ ਵਿਕਰਮ ਅਗਰਵਾਲ, ਮਾਣਯੋਗ ਸਿਟਿੰਗ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜਸਟਿਸ (ਸੇਵਾਮੁਕਤ) ਰਣਜੀਤ ਸਿੰਘ, ਸਾਬਕਾ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਮਨਰੂਪ ਸਿੰਘ ਸਹਿਮੀ, ਹੈੱਡ ਟੇਲੈਂਟ ਐਕੁਇਜ਼ੀਸ਼ਨ ਓਪਰੇਸ਼ਨ ਅਤੇ ਯੂਨੀਵਰਸਿਟੀ ਰਿਲੇਸ਼ਨ, ਐਕਸਪੇਰੀ, ਰਾਜਿਤ ਸਿੱਕਾ, ਹੈੱਡ - ਅਕਾਦਮਿਕ ਗੱਠਜੋੜ (ਇੰਡੀਆ ਨਾਰਥ), ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਿਡ (ਟੀ.ਸੀ.ਐੱਸ.), ਸੁਸ਼ੀਲ ਖੋਸਲਾ, ਹੈੱਡ, ਓਪਰੇਸ਼ਨ ਮੈਨੇਜਮੈਂਟ, ਸੀ.ਐੱਸ.ਆਰ., ਟੀ.ਸੀ.ਐੱਸ ਸਮੇਤ ਹੋਰ ਕਈ ਹਸਤੀਆਂ ਸ਼ਾਮਲ ਹਨ।