ਮਰੀਜਾਂ ਨੂੰ ਸਰਵਉੱਤਮ ਸੇਵਾਵਾਂ ਬਦਲੇ ਦੀਪ ਹਸਪਤਾਲ ਦੇ ਡਾਇਰੈਕਟਰ ਅਤੇ ਉਨ੍ਹਾਂ ਦੀ ਪਤਨੀ ਨੂੰ ਕੀਤਾ ਸਨਮਾਨਿਤ
ਸੁਖਮਿੰਦਰ ਭੰਗੂ
ਲੁਧਿਆਣਾ 27 ਜੁਲਾਈ 2025 - ਲੁਧਿਆਣਾ ਵਿਖੇ ਇਕ ਨਿੱਜੀ ਹੋਟਲ ਵਿੱਚ ਸੰਸਥਾ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਵੱਲੋ ਕਰਵਾਏ ਗਏ ਸਮਾਗਮ ਵਿੱਚ ਦੀਪ ਹਸਪਤਾਲ ਮਾਡਲ ਟਾਊਨ ਲੁਧਿਆਣਾ ਦੇ ਡਾਇਰੈਕਟਰ ਡਾ. ਬਲਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਡਾ. ਮਨਪ੍ਰੀਤ ਕੌਰ ਨੂੰ ਦੀਪ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਬੇਹਤਰੀਨ ਸੇਵਾਵਾਂ ਬਦਲੇ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਸਨਮਾਨਿਤ ਕੀਤਾ । ਇਸ ਮੌਕੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਰ ਅਰੋੜਾ ਅਤੇ ਤਰਨਪ੍ਰੀਤ ਸਿੰਘ ਸੌਂਦ ਆਦਿ ਹਾਜਰ ਸਨ।