"ਸਿਡਨੀ ਸਾਹਿਤ ਅਕਾਦਮੀ" ਦੀ ਸਥਾਪਨਾ - ਡਾ ਟਾਂਡਾ
ਸਿਡਨੀ (ਆਸਟਰੇਲੀਆ), 27 ਜੁਲਾਈ 2025 – ਅੱਜ ਦੁਪਹਿਰ ਬਾਅਦ ਗਲਿਨਵੁੱਡ ਪਾਰਕ ਵਿੱਚ ,"ਸਿਡਨੀ ਸਾਹਿਤ ਅਕਾਦਮੀ" ਦੀ ਸਥਾਪਨਾ ਕੀਤੀ ਗਈ ਤੇ ਇਸ ਦੀ ਪਹਿਲੀ ਇਕੱਤਰਤਾ ਚਾਰ ਤੋਂ ਪੰਜ ਵਜੇ ਤੱਕ ਹੋਈ।
ਸਿਡਨੀ ਸਾਹਿਤ ਅਕਾਦਮੀ ਇੱਕ ਮੁੱਖ ਪੰਜਾਬੀ ਸਾਹਿਤਕ ਸੰਸਥਾ ਹੈ, ਜੋ ਸਿਡਨੀ, ਆਸਟਰੇਲੀਆ ਵਿੱਚ ਸਥਿਤ ਹੈ, ਜਿਸ ਦਾ ਉਦੇਸ਼ ਪੰਜਾਬੀ ਬੋਲੀ ਤਹਿਜ਼ੀਬ ਤੇ ਸਾਹਿਤ ਦਾ ਵੜਾਵਾ ਕਰਨਾ ਹੋਵੇਗਾ।

ਇਸ ਮਿਲਣੀ ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਤੇ ਲੇਖਕ ਡਾਕਟਰ ਅਮਰਜੀਤ ਟਾਂਡਾ ਨੂੰ ,"ਸਿਡਨੀ ਸਾਹਿਤ ਅਕਾਦਮੀ" ਦਾ ਕਨਵੀਨਰ ਥਾਪਿਆ ਗਿਆ। ਉਹਨਾਂ ਦਾ ਨਾਂ ਪ੍ਰਸਿੱਧ ਕਹਾਣੀਕਾਰ ਤੇ ਸੰਪਾਦਕ ਡਾਕਟਰ ਅਵਤਾਰ ਸਿੰਘ ਸੰਘਾ ਨੇ ਸੁਝਾਇਆ ਤੇ ਸਾਰਿਆਂ ਦੀ ਸਰਵ ਸੰਮਤੀ ਤੇ ਸਹਿਮਤੀ ਨਾਲ ਚੋਣ ਕੀਤੀ ਗਈ।

ਡਾਕਟਰ ਅਮਰਜੀਤ ਟਾਂਡਾ ਨੇ ਪ੍ਰੈਸ ਦੇ ਨਾਮ ਨੋਟ ਜਾਰੀ ਕਰਦਿਆਂ ਕਿਹਾ ਕਿ ,"ਸਿਡਨੀ ਸਾਹਿਤ ਅਕਾਦਮੀ" ਦੀ ਮਿਲਣੀ ਮਹੀਨੇ ਦੇ ਹਰ ਆਖਰੀ ਐਤਵਾਰ ਨੂੰ 3 ਵਜੇ ਗਲਿਨਵੁਡ ਪਾਰਕ ਸਿਡਨੀ ਨਿਊ ਸਾਊਥ ਵੇਲਜ ਵਿਖੇ ਹੋਇਆ ਕਰੇਗੀ।
ਡਾਕਟਰ ਟਾਂਡਾ ਨੇ ਕਿਹਾ ਕਿ ਇਹ ਅਕਾਦਮੀ ਕਵੀ ਦਰਬਾਰ ਕਹਾਣੀ ਤੇ ਨਾਵਲ ਗੋਸ਼ਟੀਆਂ, ਵਾਰਸ਼ਿਕ ਮੇਲੇ, ਲੇਖਕ ਸਮਾਰੋਹ ਆਦਿ ਵੀ ਅਯੋਜਿਤ ਕਰਿਆ ਕਰੇਗੀ।
ਇਹ ਅਕਾਦਮੀ ਸਾਹਿਤਕ ਪ੍ਰੋਗਰਾਮਾਂ ਦੇ ਨਾਲ ਨਾਲ ਪੰਜਾਬੀਆਂ ਲਈ ਸੱਭਿਆਚਾਰਕ ਤੇ ਮਨੋਰੰਜਕ ਗਤੀਆਂ ਵਿਧੀਆਂ ਵੀ ਕਰਿਆ ਕਰੇਗੀ।
ਡਾਕਟਰ ਟਾਂਡਾ ਨੇ ਇਹ ਵੀ ਦੱਸਿਆ ਕਿ ਅਗਲੇ ਮਹੀਨੇ 31 ਅਗਸਤ ਨੂੰ ਤਿੰਨ ਵਜੇ ਬਾਅਦ ਦੁਪਹਿਰ ਅਕਾਦਮੀ ਪੰਜਾਬੀ ਸਾਹਿਤਕ ਮਿਲਣੀ ਕਰਨ ਜਾ ਰਹੀ ਹੈ ਜਿਸ ਵਿੱਚ ਸਿਡਨੀ ਆਸਟਰੇਲੀਆ ਦੇ ਨਵੇਂ ਅਤੇ ਪੁਰਾਣੇ ਕਵੀ ਲੇਖਕ ਤੇ ਸਾਹਿਤਕਾਰ ਵੱਧ ਚੜ ਕੇ ਹਿੱਸਾ ਲੈਣਗੇ।