ਬਠਿੰਡਾ ਜ਼ਿਲ੍ਹੇ ਦੇ ਤਿੰਨ ਵਾਰਡਾਂ ਟੱਲਵਾਲੀ, ਹਮੀਰਗੜ੍ਹ ਅਤੇ ਦਿਉਣ ਵਿਖੇ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2025: ਬਠਿੰਡਾ ਜ਼ਿਲ੍ਹੇ ਵਿੱਚ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ 2, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ 3 ਅਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ 2 'ਚ ਪੰਚ ਉਮੀਦਵਾਰਾਂ ਦੀਆਂ ਚੋਣਾਂ ਜਿੱਥੇ ਅਮਨ-ਅਮਾਨ ਨਾਲ ਹੋਈਆਂ ਉੱਥੇ ਹੀ 58.81 ਫ਼ੀਸਦੀ ਵੋਟ ਪੋਲ ਹੋਈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ 2 'ਚ 78.36 ਫ਼ੀਸਦੀ, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ 3 'ਚ 81.29 ਫ਼ੀਸਦੀ ਅਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ 2 'ਚ 34.78 ਫ਼ੀਸਦੀ ਵੋਟ ਪੋਲ ਹੋਈ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ 2 'ਚ ਮਹਿੰਦਰ ਕੌਰ 13 ਵੋਟਾਂ, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ 3 'ਚ ਜਸਪਾਲ ਕੌਰ 11 ਵੋਟਾਂ ਅਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ 2 'ਚ ਕਰਮਜੀਤ ਕੌਰ 133 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ।ਜ਼ਿਲ੍ਹਾ ਚੋਣ ਅਫਸਰ ਨੇ ਪੰਚਾਇਤੀ ਉਪ ਚੋਣਾਂ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਪੋਲਿੰਗ ਪਾਰਟੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।