ਸਮਾਈਲ ਨੇ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਲਈ ਖੋਹਲਿਆ ਸਿਲਾਈ ਅਤੇ ਕੰਪਿਊਟਰ ਸੈਂਟਰ
ਅਸ਼ੋਕ ਵਰਮਾ
ਬਠਿੰਡਾ,27 ਜੁਲਾਈ2025: ਬਠਿੰਡਾ ਸਾਧਨਾ ਤੋਂ ਵਿਰਵੇ ਅਤੇ ਮੰਦਹਾਲੀ ਵਿੱਚ ਰਹਿ ਰਹੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੀ ਸੰਸਥਾ ਸਮਾਈਲ ਵੱਲੋਂ ਰੈਡ ਕਰਾਸ ਨਾਲ ਮਿਲ ਕੇ ਬਠਿੰਡਾ ਦੇ ਗਣੇਸ਼ ਨਗਰ ਵਿਖੇ ਸਥਿਤ ਰੈਡ-ਕਰਾਸ ਭਵਨ ਵਿਖੇ ਸਿਲਾਈ, ਹੈਂਡੀਕਰਾਫਟ ਅਤੇ ਕੰਪਿਊਟਰ ਸੈਂਟਰ ਖੋਲਿ੍ਹਆ ਗਿਆ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਚੇਅਰਮੈਨ ਨੀਲ ਗਰਗ ਤੋਂ ਇਲਾਵਾ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸਮਾਈਲ ਸ਼ਹਿਰ ਦੇ ਚਾਰ ਸੱਲਮ ਇਲਾਕਿਆਂ ਵਿੱਚ ਲੱਗਭਗ 300, ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਹਨਾਂ ਬੱਚਿਆ ਨੂੰ ਦਿਨੇ ਸਰਕਾਰੀ ਅਤੋੇ ਗੈਰ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਦੋਂਕਿ ਸ਼ਾਮ ਨੂੰ ਇਹ ਬੱਚੇ ਸੰਸਥਾ ਕੋਲ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ ।