ਬਾਬਾ ਮਹਿੰਦਰ ਸਿੰਘ ਦਾ ਅਕਾਲ ਚਲਾਣਾ ਬੁੱਢਾ ਦਲ ਲਈ ਨਾ ਪੂਰਿਆ ਜਾਣ ਵਾਲਾ ਘਾਟਾ: ਬਲਬੀਰ ਸਿੰਘ ਨੇ ਦੁਖ ਪ੍ਰਗਟਾਇਆ
- ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗਹਿਰਾ ਦੁਖ ਪ੍ਰਗਟਾਇਆ
ਅੰਮ੍ਰਿਤਸਰ:- 25 ਜੁਲਾਈ 2025 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਇਤਿਹਾਸਕ ਛਾਉਣੀ ਬੁੱਢਾ ਜੋਹੜ ਰਾਜਿਸਥਾਨ ਦੇ ਸੇਵਾਦਾਰ ਮਹੰਤ ਬਾਬਾ ਮਹਿੰਦਰ ਸਿੰਘ ਦੇ ਗੁਰਪੁਰੀ ਸਿਧਾਰ ਜਾਣ ਤੇ ਨਿਹੰਗ ਸਿੰਘਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਅਤੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਨ੍ਹਾਂ ਦੀਆਂ ਖਾਲਸਾ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਸਨਮਾਨਜਨਕ ਹਨ, ਬੁੱਢਾ ਦਲ ਦਾ ਨਿਰਭੈ ਯੋਧਾ ਸਾਥੋਂ ਸਰੀਰਕ ਤੌਰ ਤੇ ਵਿਛੜ ਗਿਆ ਹੈ।
ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ। ਸੰਸਾਰ ਤੇ ਆਣਾ ਜਾਣਾ ਪ੍ਰਮਾਤਮਾ ਦੇ ਹੱਥ ਵਿੱਚ ਹੈ। ਬਾਬਾ ਮਹਿੰਦਰ ਸਿੰਘ ਦਾ ਅੱਜ ਗੁਰਦੁਆਰਾ ਬੁੱਢਾ ਜੋਹੜ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਰਾਜਿਸਥਾਨ ਵਿਖੇ ਅੰਤਿਮ ਸਸਕਾਰ ਸਿੱਖ ਮਰਯਾਦਾ ਅਨੁਸਾਰ ਕਰ ਦਿਤਾ ਗਿਆ ਹੈ, ਇਸ ਸਮੇਂ ਬੁੱਢਾ ਦਲ ਦੀਆਂ ਛਾਉਣੀਆਂ ਦੇ ਮਹੰਤ, ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਰਿਸ਼ਤੇਦਾਰ, ਸਾਕ ਸਬੰਧੀ ਵੈਰਾਗਮਈ ਸਮੇਂ ਹਾਜ਼ਰ ਸਨ।