ਸਰਹੱਦੀ ਖੇਤਰ ਵਿੱਚ ਕਮਾਦ ਵਿੱਚੋਂ ਅੱਧਾ ਕਿਲੋ ਹੈਰੋਇਨ ਬਰਾਮਦ
- ਕੁਝ ਦਿਨ ਪਹਿਲਾਂ ਇਲਾਕੇ ਵਿੱਚ ਦੇਖੀ ਗਈ ਸੀ ਡਰੋਨ ਐਕਟੀਵਿਟੀ
ਰੋਹਿਤ ਗੁਪਤਾ
ਗੁਰਦਾਸਪੁਰ, 16 ਜੁਲਾਈ 2025 - ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਥਾਣਾ ਦੁਰੰਗਲਾ ਅਧਨ ਆਉਂਦੇ ਠਾਕਰਪੁਰ ਧੁੱਸੀ ਬੰਨ ਦੇ ਨਜ਼ਦੀਕ ਸਥਿਤ ਇੱਕ ਕਿਸਾਨ ਦੇ ਕਮਾਦ ਵਿੱਚੋਂ 500 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਬੀਐਸਐਫ ਦੇ ਕੰਪਨੀ ਕਮਾਂਡਰ ਅਨੁਜ ਕੁਮਾਰ ਦੀ ਅਗਵਾਈ ਵਿੱਚ ਦੁਰੰਗਲਾ ਪੁਲਿਸ ਦੇ ਸਹਿਯੋਗ ਨਾਲ ਇਲਾਕੇ ਵਿੱਚ ਸਰਚ ਅਪ੍ਰੈਸਨ ਸੁਰੂ ਕੀਤਾ ਗਿਆ ਸੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਸ ਇਲਾਕੇ ਵਿੱਚ ਡੋਨ ਐਕਟੀਵਿਟੀ ਦੇਖੀ ਗਈ ਸੀ ਸਰਚ ਦੌਰਾਨ ਅਜੀਤ ਸਿੰਘ ਨਾਮਕ ਕਿਸਾਨ ਦੇ ਕਮਾਦ ਖੇਤ ਵਿੱਚੋ ਇੱਕ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇੱਕ ਲਿਫਾਫਾ ਲਾਵਾਰਸ ਮਿਲਿਆ ਜਿਸਨੂੰ ਖੋਲ ਕੇ ਚੈਕ ਕੀਤਾ ਤਾਂ ਜਿਸ ਵਿੱਚੋ 500 ਗ੍ਰਾਮ 41 ਮਿਲੀਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।ਜਿਸਤੇ ਥਾਣਾ ਦੋਰਾਂਗਲਾ ਵਿਖੇ ਨਾਮਲੂਮ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ।