ਕੂੜੇ ਦੇ ਡੰਪ ਨੂੰ ਲੈ ਕੇ ਸਫਾਈ ਸੇਵਕ ਅਤੇ ਸਥਾਨਕ ਨਿਵਾਸੀ ਹੋਏ ਆਹਮੋ-ਸਾਹਮਣੇ
ਦੀਪਕ ਜੈਨ
ਜਗਰਾਉਂ, 16 ਜੁਲਾਈ 2025 - ਕੂੜੇ ਦੇ ਮੁੱਦੇ ਨੂੰ ਲੈ ਕੇ ਜਗਰਾਉ ਨਗਰ ਕੌਂਸਲ ਵਿੱਚ ਸਿਆਸਤ ਕਾਫੀ ਦੇਰ ਤੋਂ ਗਰਮਾਈ ਹੋਈ ਹੈ ਅਤੇ ਹਰ ਰੋਜ਼ ਹੀ ਕਦੇ ਵਿਰੋਧੀ ਕੌਂਸਲਰ ਧਰਨਾ ਲਾਉਂਦੇ ਹਨ ਤੇ ਕਿਤੇ ਪ੍ਰਧਾਨ ਧੜਾ ਵਿਰੋਧੀ ਕੌਂਸਲਰਾਂ ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾਉਂਦੇ ਹਨ। ਪਰ ਇਸ ਸਾਰੀ ਲੜਾਈ ਵਿੱਚ ਪਿਸ ਰਹੇ ਹਨ ਆਮ ਲੋਕ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ।
ਹੁਣ ਹੋਲੀ ਹੋਲੀ ਆਮ ਲੋਕਾਂ ਦੀ ਸਹਿਣ ਸ਼ਕਤੀ ਜਵਾਬ ਦੇ ਰਹੀ ਹੈ, ਅੱਜ ਸਵੇਰੇ ਤਾਂ ਗੱਲ ਇਸ ਹੱਦ ਤੱਕ ਪਹੁੰਚ ਗਈ ਕਿ ਜਗਰਾਉਂ ਦੇ ਰੋਇਲ ਸਿਟੀ ਦੇ ਮੂਹਰੇ ਲੱਗੇ ਕੂੜੇ ਦੇ ਡੰਪ ਤੇ ਸਥਾਨਕ ਲੋਕਾਂ ਵੱਲੋਂ ਜਦੋਂ ਸਫਾਈ ਸੇਵਕਾਂ ਨੂੰ ਕੂੜਾ ਸਿੱਟਣ ਤੋਂ ਰੋਕਿਆ ਗਿਆ ਤਾਂ ਸਫਾਈ ਸੇਵਕਾ ਵੱਲੋਂ ਵੀ ਇਸ ਦਾ ਕਰੜਾ ਵਿਰੋਧ ਕੀਤਾ ਗਿਆ ਸਫਾਈ ਸੇਵਕਾਂ ਦੇ ਪ੍ਰਧਾਨ ਅਰੁਣ ਗਿੱਲ ਆਪਣੇ ਸਾਥੀਆਂ ਸਮੇਤ ਜਦੋਂ ਮੌਕੇ ਤੇ ਪੁੱਜੇ ਤਾਂ ਉਹਨਾਂ ਨੇ ਸਥਾਨਕ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਬੀਤੇ ਦਿਨੀ ਪ੍ਰਧਾਨ ਅਤੇ ਈਓ ਵੱਲੋਂ ਇੱਕ ਲਿਖਤੀ ਚਿੱਠੀ ਜਾਰੀ ਕੀਤੀ ਗਈ ਹੈ ਕਿ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕੂੜੇ ਦਾ ਡੰਪ ਖਾਲੀ ਕਰ ਦਿੱਤੇ ਗਏ ਹਨ ਤੇ ਹੁਣ ਤੋਂ ਕੂੜਾ ਸਿੱਟਿਆ ਜਾ ਸਕਦਾ ਹੈ ਜਿਹੜੇ ਵਾਰਡ ਵਿੱਚ ਡੰਪ ਮੌਜੂਦ ਹਨ ਸਿਰਫ ਉਨਾਂ ਵਾਰਡਾਂ ਦਾ ਕੂੜਾ ਹੀ ਉਸ ਡੰਪ ਵਿੱਚ ਜਾਵੇਗਾ ਕਿਸੇ ਹੋਰ ਵਾਰਡ ਦਾ ਕੂੜਾ ਕਿਸੇ ਹੋਰ ਵਾਰਡ ਵਿੱਚ ਨਹੀਂ ਸੁੱਟਿਆ ਜਾਵੇਗਾ।