ਸਪੀਕਰ ਸੰਧਵਾਂ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼
ਚੰਡੀਗੜ੍ਹ 15 ਜੁਲਾਈ 2025 - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਰਾਜ ਮਲਹੋਤਰਾ ਦੁਆਰਾ ਲਿਖੀ ਗਈ ਕਿਤਾਬ "ਸਚਖੰਡ ਪੰਜਾਬ ਦ ਡਿਵਾਈਨ ਡਾਨ ਆਫ ਏ ਡਰੱਗਜ਼ ਫ੍ਰੀ ਸੈਕਰਡ ਲੈਂਡ"ਰਿਲੀਜ਼ ਕੀਤੀ ਜਿਸ ਵਿਚਲੇ ਸ਼ਬਦ ਗੁਰਬਾਣੀ ਤੋਂ ਲਏ ਗਏ ਹਨ। ਇਹ ਕਿਤਾਬ ਦਰਸਾਉਂਦੀ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਦੁਆਰਾ ਦਿਖਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਸਾਨੂੰ ਸਹੀ ਮਾਰਗ ਵੱਲ ਲੈ ਜਾਂਦੀਆਂ ਹੈ। ਕਿਤਾਬ ਦੇ ਰਿਲੀਜ਼ ਸਮੇਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਅਤੇ ਰਾਜ ਮਲਹੋਤਰਾ ਵੀ ਮੌਜੂਦ ਸਨ।
ਸੱਚਖੰਡ ਪੰਜਾਬ ਦਾ ਦ੍ਰਿਸ਼ਟੀਕੋਣ - ਇਹ ਸਿੱਖ ਗੁਰੂਆਂ ਤੇ ਪੀਰ- ਪੈਗੰਬਰਾਂ ਦੀ ਅਜਿਹੀ ਧਰਤੀ ਹੈ, ਜਿੱਥੇ ਮਨੁੱਖ ਸਦੀਵੀ ਸਦਭਾਵਨਾ ਦਾ ਆਨੰਦ ਮਾਨਦੇ ਹਨ ਅਤੇ ਜਾਗ੍ਰਿਤ ਚੇਤਨਾ ਦੀ ਅਨੰਤ ਸ਼ਕਤੀ ਦੁਆਰਾ ਹਕੀਕਤ ਬਣ ਜਾਂਦੀ ਹੈ ਜੋ ਸਾਰੀ ਸ੍ਰਿਸ਼ਟੀ ਦੇ ਭਲੇ ਲਈ ਸੇਵਾ ਕਰਦੀ ਹੈ। ਪੰਜਾਬ ਦੇ ਪਵਿੱਤਰ ਰਾਗਾਂ ਨਾਲ, ਆਓ ਅਸੀਂ ਪਰਮਾਤਮਾ ਨੂੰ ਆਪਣੇ ਦਿਲਾਂ ਵਿੱਚ ਬਿਠਾਈਏ, ਨਸ਼ਿਆਂ ਦੀ ਬਜਾਏ, ਸਾਨੂੰ ‘ਨਾਮ’ ਦੇ ਨਸ਼ੇ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਆਪਣੇ ਧਰਮ ਨਾਲ ਜੁੜੇ ਰਹਾਂਗੇ ਅਤੇ ਆਪਣੇ ਜੀਵਨ ਵਿੱਚੋਂ ਨਸ਼ਿਆਂ ਨੂੰ ਤਿਆਗ ਸਕਾਂਗੇ। ਗੁਰੂ ਸਾਹਿਬ ਦੇ ਦਿਖਾਏ ਮਾਰਗ 'ਤੇ ਚੱਲ ਕੇ, ਅਸੀਂ ਰੰਗਲਾ ਪੰਜਾਬ ਬਣਾਵਾਂਗੇ ਜੋ ਕਿ ਪੰਜਾਬ ਸਰਕਾਰ ਦਾ ਵੀ ਸੁਪਨਾ ਹੈ।