ਫੌਜਾ ਸਿੰਘ ਨੂੰ ਟੱਕਰ ਮਾਰਣ ਵਾਲੀ ਫੌਰਚੂਨਰ ਗੱਡੀ ਦੀ ਹੋਈ ਪਛਾਣ
ਚੰਡੀਗੜ੍ਹ, 15 ਜੁਲਾਈ 2025 - ਦੌੜਾਕ ਫੌਜਾ ਸਿੰਘ ਮਾਮਲੇ ‘ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਫੌਜਾ ਸਿੰਘ ਨੂੰ ਟੱਕਰ ਮਾਰਣ ਵਾਲੀ ਫੌਰਚੂਨਰ ਗੱਡੀ ਦੀ ਪਛਾਣ ਹੋ ਗਈ ਹੈ। ਫੌਰਚੂਨਰ ਦਾ ਨੰਬਰ PB 20 C 7100 ਹੈ।
ਪੁਲਿਸ ਨੂੰ CCTV ਫੁਟੇਜ ਅਤੇ ਗੱਡੀ ਦੀ ਹੈੱਡਲਾਈਟ ਦੇ ਟੁਕੜਿਆਂ ਤੋਂ ਅਹਿਮ ਸੁਰਾਗ ਮਿਲੇ ਹਨ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀ ਦੀ ਤਲਾਸ਼ ‘ਚ ਲੱਗੀਆਂ ਹੋਈਆਂ ਹਨ। ਥਾਣਾ ਆਦਮਪੁਰ ‘ਚ BNS ਦੀ ਧਾਰਾ 281 ਅਤੇ 105 ਹੇਠ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।