Breaking: ਸੰਜੇ ਵਰਮਾ ਕਤਲ ਕਾਂਡ ਦਾ 'MP' ਕੁਨੈਕਸ਼ਨ ਆਇਆ ਸਾਹਮਣੇ, ਪੜ੍ਹੋ ਕੇਸ ਚ ਵੱਡੀ ਅਪਡੇਟ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 16 ਜੁਲਾਈ 2025: ਅਬੋਹਰ ਦੇ ਵਿੱਚ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਕਾਂਡ ਵਿੱਚ MP ਯਾਨੀਕਿ ਮੱਧ ਪ੍ਰਦੇਸ਼ ਕੁਨੈਕਸ਼ਨ ਸਾਹਮਣੇ ਆਇਆ ਹੈ। ਵੱਡੀ ਅਪਡੇਟ ਇਹ ਹੈ ਕਿ ਪੁਲਿਸ ਦੇ ਵੱਲੋਂ ਮੱਧ ਪ੍ਰਦੇਸ਼ ਤੋਂ ਸੰਜੇ ਵਰਮਾ ਕਤਲ ਕਾਂਡ ਦੇ ਸ਼ੂਟਰਾਂ ਦੀ ਮਦਦ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਦੋਵਾਂ 'ਤੇ ਸ਼ੂਟਰਾਂ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਦੋਸ਼ ਹਨ ਕਿ, ਇਨ੍ਹਾਂ ਦੋਵਾਂ ਨੇ ਹੀ ਸ਼ੂਟਰਾਂ ਨੂੰ ਪੈਸੇ ਮੁਹੱਈਆ ਕਰਵਾਏ ਸਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਫੜੇ ਗਏ ਦੋਵੇਂ ਵਿਅਕਤੀ ਮੱਧ ਪ੍ਰਦੇਸ਼ (MP) ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ ਸੀ, ਜਦੋਂਕਿ ਤਿੰਨ ਮੁੱਖ ਸ਼ੂਟਰ ਹਾਲੇ ਵੀ ਫਰਾਰ ਹਨ।