ਚੇਲੀ ਨਿੱਕਲੀ ਗੁਰੂ ਤੋਂ ਵੀ ਅੱਗੇ: ਵਰਡ ਪੁਲਿਸ ਖੇਡਾਂ ਵਿੱਚ ਚੇਲੀ ਨੇ ਜਿੱਤੇ ਪੰਜ ਗੋਲਡ ਮੈਡਲ, ਜਦਕਿ ਗੁਰੂ ਨੇ ਜਿੱਤੇ ਦੋ ਗੋਲਡ ਮੈਡਲ
ਰੋਹਿਤ ਗੁਪਤਾ
ਗੁਰਦਾਸਪੁਰ, 16 ਜੁਲਾਈ 2025 - ਅਮਰੀਕਾ ਦੇ ਵਿੱਚ ਹੋਈਆਂ ਵਰਲਡ ਪੁਲਿਸ ਐਂਡ ਫਾਇਰ ਗੇਮਸ ਦੇ ਵਿੱਚ ਪੂਰੀ ਦੁਨੀਆਂ ਤੋਂ ਪੁਲਿਸ ਖੇਡਾਂ ਦੇ ਵਿੱਚ ਹਿੱਸਾ ਲੈਣ ਪਹੁੰਚੀ ਜਿਸ ਵਿੱਚ ਬਟਾਲਾ ਪੁਲਿਸ ਦੇ ਇੱਕ ਏ ਐਸ ਆਈ ਅਤੇ ਉਹਨਾਂ ਦੀ ਹੀ ਇੱਕ ਸ਼ਗਿਰਦ ਮਹਿਲਾ ਕਾਂਸਟੇਬਲ ਨੇ ਕੁੱਲ ਸੱਤ ਗੋਲਡ ਮੈਡਲ ਹਾਸਲ ਕੀਤੇ।
ਦੱਸ ਦਈਏ ਕਿ ਏ ਐਸ ਆਈ ਜਸਵਿੰਦਰ ਸਿੰਘ ਦੀ ਸ਼ਾਗਿਰਦ ਸਰਬਜੀਤ ਕੌਰ ਉਹਨਾਂ ਤੋਂ ਵੀ ਅੱਗੇ ਨਿਕਲ ਗਈ ਹ ਤੇ ਉਸ ਨੇ ਕੁੱਲ ਪੰਜ ਗੋਲਡ ਮੈਡਲ ਜਿੱਤ ਕਿ ਕਈ ਰਿਕਾਰਡ ਵੀ ਆਪਣੇ ਨਾਮ ਕੀਤੇ ਹਨ।
ਗੱਲਬਾਤ ਦੌਰਾਨ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਜਰਮਨ ਤੋਂ ਟਰੇਨਿੰਗ ਲੈ ਕੇ ਆਏ ਸੀ ਤੇ ਬਟਾਲਾ ਪੁਲਿਸ ਦੀ ਹੀ ਮਹਿਲਾ ਕਾਂਸਟੇਬਲ ਸਰਬਜੀਤ ਕੌਰ ਨੂੰ ਉਹਨਾਂ ਨੇ ਟ੍ਰੇਨਿੰਗ ਦਿੱਤੀ । ਵਰਲਡ ਪੁਲਿਸ ਖੇਡਾਂ ਵਿੱਚੋਂ ਅਮਰੀਕਾ ਦੀ ਧਰਤੀ ਤੋਂ ਜਸਵਿੰਦਰ ਸਿੰਘ ਦੋ ਗੋਲਡ ਮੈਡਲ ਜਿੱਤ ਕੇ ਆਏ ਜਦਕਿ ਦੂਸਰੇ ਪਾਸੇ ਸਰਬਜੀਤ ਕੌਰ ਪੰਜ ਗੋਲਡ ਮੈਡਲ ਜਿੱਤ ਕੇ ਵਾਪਸ ਪਰਤੀ ਹੈ ।
ਏਐਸਆਈ ਜਸਵਿੰਦਰ ਸਿੰਘ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਸਾਡਾ ਟੀਚਾ ਵਿਦੇਸ਼ ਹੋਵੇ ਜਾਂ ਦੇਸ਼ ਹੋਵੇ ਆਪਣਾ ਆਪਣੇ ਸੂਬੇ ਦਾ ਤੇ ਆਪਣੀ ਫੋਰਸ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕਰਨਾ ਹੈ ਅਗਾਂਹ ਵੀ ਲਗਾਤਾਰ ਗੋਲਡ ਜਿੱਤਣ ਦੀ ਕੋਸ਼ਿਸ਼ ਕਰਦੇ ਰਹਾਂਗੇ।