ਮੋਹਾਲੀ: ਨਾਮੀ ਸਮਾਜਸੇਵੀ ਭਾਜਪਾ 'ਚ ਸ਼ਾਮਲ, ਗੋਲਡੀ ਨੇ ਕੀਤਾ ਸਵਾਗਤ
ਮੋਹਾਲੀ 16 ਜੁਲਾਈ 2025- ਖਰੜ ਤੋਂ ਸਮਾਜ ਸੇਵੀ ਨੌਜਵਾਨ ਮਨਿੰਦਰਜੋਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਪੰਜਾਬ ਦੇ ਕੈਸ਼ੀਅਰ ਅਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਮਨਿੰਦਰਜੋਤ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਂਦਿਆਂ ਹੋਇਆ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਔਜਲਾ, ਜ਼ਿਲ੍ਹਾ ਯੂਥ ਪ੍ਰਧਾਨ ਤਾਹਿਲ ਸ਼ਰਮਾ, ਜ਼ਿਲ੍ਹਾ ਯੂਥ ਜਨਰਲ ਸਕੱਤਰ ਅਭਿਸ਼ੇਕ ਸ਼ਰਮਾ ਅਤੇ ਸਾਹਿਲ ਦੂਬੇ ਹਾਜ਼ਰ ਸਨ।
ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਇਹ ਭਾਜਪਾ ਦੀ ਨੀਤੀਆਂ 'ਤੇ ਲੋਕਾਂ ਦੇ ਵਧ ਰਹੇ ਭਰੋਸੇ ਦਾ ਨਤੀਜਾ ਹੈ। ਕਿਉਂਕਿ ਭਾਜਪਾ ਸਿਰਫ਼ ਇਕ ਪਾਰਟੀ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ। ਨੌਜਵਾਨਾਂ ਨੂੰ ਸਹੀ ਸਮੇਂ ਤੇ ਸਹੀ ਪਲੇਟਫਾਰਮ ਮਿਲਣ ਨਾਲ ਉਹ ਆਪਣੇ ਨਾਲ ਨਾਲ ਦੇਸ਼ ਦੀ ਤਰੱਕੀ ਚ ਵੱਧ ਚੜਕੇ ਯੋਗਦਾਨ ਪਾ ਸਕਦੇ ਹਨ। ਨੌਜਵਾਨਾਂ ਦੇ ਪਾਰਟੀ ਨਾਲ ਜੁੜਨ ਤੇ ਪਾਰਟੀ ਨੂੰ ਇਕ ਨਵੀਂ ਊਰਜਾ ਮਿਲਦੀ ਹੈ। ਮਨਿੰਦਰਜੋਤ ਸਿੰਘ ਨੇ ਵੀ ਭਾਜਪਾ 'ਚ ਸ਼ਾਮਿਲ ਹੋਣ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਹ ਦੇਸ਼ ਦੀ ਸੇਵਾ ਲਈ ਸਮਰਪਿਤ ਹੋ ਕੰਮ ਕਰਨਗੇ।