ਸ਼ਿਵ ਸੈਨਾ ਆਗੂ ਅਤੇ ਰਿਸ਼ਤੇਦਾਰਾਂ ਦੇ ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ
- ਦੋਸ਼ੀਆਂ ਵਿੱਚ ਹਨੀ ਮਹਾਜਨ ਦਾ ਪਿਤਾ ਵੀ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ 22 ਜੂਨ 2025 - ਧਾਰੀਵਾਲ ਥਾਣੇ ਦੀ ਪੁਲਿਸ ਵੱਲੋਂ ਇੱਕ ਔਰਤ ਦੀ ਸ਼ਿਕਾਇਤ ਦੀ ਵੂਮਨ ਸੈੱਲ ਵੱਲੋਂ ਪੜਤਾਲ ਤੋਂ ਬਾਅਦ ਧਾਰੀਵਾਲ ਦੇ ਰਹਿਣ ਵਾਲੀ ਸ਼ਿਵ ਸੈਨਾ ਦੇ ਉੱਘੇ ਆਗੂ ਰੋਹਿਤ ਮਹਾਜਨ ਅਤੇ ਉਹਨਾਂ ਦੇ ਦੋ ਰਿਸ਼ਤੇਦਾਰਾਂ ਦੇ ਖਿਲਾਫ ਔਰਤ ਨਾਲ ਦੁਰਵਿਹਾਰ ਅਤੇ ਗਾਲੀ ਗਲੋਚ ਕਰਨ , ਦੁਕਾਨ ਤੇ ਆ ਕੇ ਭੰਨ ਤੋੜ ਕਰਨ ਅਤੇ ਧਮਕਾਉਣ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਦਰਜ ਕੀਤਾ ਹੈ। ਦੋਸ਼ੀਆਂ ਵਿੱਚ ਇੱਕ ਹੋਰ ਸ਼ਿਵ ਸੈਨਾ ਆਗੂ ਹਨੀ ਮਹਾਜਨ ਦਾ ਪਿਤਾ ਵਿਪਨ ਮਹਾਜਨ ਵੀ ਸ਼ਾਮਿਲ ਸਨ। ਹਾਲਾਂਕਿ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਹਨੀ ਮਹਾਜਨ ਵੀ ਆਪਣੇ ਗਨਮੈਨਾ ਸਮੇਤ ਮੌਕੇ ਤੇ ਦੋਸ਼ੀਆਂ ਦਾ ਸਾਥ ਦੇ ਰਿਹਾ ਸੀ ਪਰ ਪੁਲਿਸ ਅਨੁਸਾਰ ਬੇਸ਼ਕ ਹਨੀ ਮਹਾਜਨ ਆਪਣੇ ਗੰਨਮੈਨਾਂ ਨਾਲ ਸਮੇਤ ਮੌਕੇ ਤੇ ਸੀ ਪਰ ਉਸ ਵੱਲੋਂ ਸ਼ਿਕਾਇਤ ਕਰਤਾ ਨਾਲ ਦੁਰਵਿਹਾਰ ਜਾਂ ਗਾਲੀ ਗਲੋਚ ਕਰਨਾ ਅਤੇ ਝਗੜੇ ਵਿੱਚ ਸ਼ਾਮਿਲ ਹੋਣਾ ਸਾਬਤ ਨਹੀਂ ਹੋਇਆ ਇਸ ਲਈ ਉਸ ਨੋ ਫਿਲਹਾਲ ਮਾਮਲੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜੇਕਰ ਉਸ ਦੇ ਖਿਲਾਫ ਭਵਿੱਖ ਵਿੱਚ ਕੋਈ ਠੋਸ ਗਵਾਹੀ ਜਾਂ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਪੁਲਿਸ ਵੱਲੋਂ ਦਰਜ ਐਫ ਆਈ ਆਰ ਅਨੁਸਾਰ ਕਰੀਬ ਨੌ ਮਹੀਨੇ ਪਹਿਲਾਂ 27 ਅਕਤੂਬਰ 2024 ਨੂੰ ਸ਼ਿਕਾਇਤ ਕਰਤਾ ਸਿਮੀ ਨੰਦਾ ਪੁੱਤਰੀ ਸਵੀਸ਼ ਨੰਦਾ ਵਾਸੀ ਖਾਲ ਵਾਲੀ ਗਲੀ ਧਾਰੀਵਾਲ ਨੇ ਹਿਤੇਸ਼ ਮਹਾਜਨ ਉਰਫ ਹਨੀ ਮਹਾਜਨ ਪੁੱਤਰ ਵਿਪਨ ਮਹਾਜਨ, ਵਿਪਨ ਮਹਾਜਨ ਪੁੱਤਰ ਗੋਪਾਲ ਦਾਸ, ਮਨੋਜ ਮਹਾਜਨ ਪੁੱਤਰ ਮੋਹਿੰਦਰ ਮਹਾਜਨ, ਵਾਸੀਆਨ ਡਡਵਾ ਰੈਡ ਧਾਰੀਵਾਲ, ਰੋਹਿਤ ਮਹਾਜਨ ਪੁੱਤਰ ਰਾਜ ਮਹਾਜਨ ਵਾਸੀ ਬੈਂਕ ਸਾਇਡ ਰਿਆੜ ਹਸਪਤਾਲ ਧਾਰੀਵਾਲ ਦੇ ਖਿਲਾਫ ਗਾਲੀ ਗਲੋਚ ਕਰਨ ਅਤੇ ਭੈੜੀ ਸ਼ਬਦਾਵਲੀ ਬੋਲਣ ਸਬੰਧੀ ਜੋ ਸ਼ਿਕਾਇਤ ਕੀਤੀ ਸੀ ,ਦੀ ਪੜਤਾਲ ਇੰਚਾਰਜ ਵੂਮੈਨ ਸੈੱਲ ਵੱਲੋਂ ਕੀਤੀ ਗਈ ਹੈ ਵਿਚ ਪਾਇਆ ਗਿਆ ਕਿ ਮਾਮਲਾ ਇਸ ਤਰ੍ਹਾਂ ਹੈ ਕਿ ਸ਼ਿਕਾਇਤ ਕਰਤੀ ਸਿੰਮੀ ਨੰਦਾ ਦੇ ਭਰਾ ਵਿਸ਼ਾਲ ਨੰਦਾ ਦੀ ਦੁਕਾਨ ਦੇ ਬਿਲਕੁਲ ਨਾਲ ਲੱਗਦੀ ਦੁਕਾਨ ਦੂਜੇ ਧਿਰ ਯਾਨੀ ਸ਼ਿਵ ਸੈਨਾ ਆਗੂਆਂ ਦੇ ਰਿਸ਼ਤੇਦਾਰ ਦੀ ਸੀ ਜਿਸ ਸੰਬਧੀ ਇਹਨਾਂ ਦਾ ਆਪਸ ਵਿਚ ਅਦਾਲਤ ਵਿਚ ਕੇਸ ਚੱਲਦਾ ਸੀ। ਵਿਸ਼ਾਲ ਨੰਦਾ ਧਿਰ ਅਦਾਲਤ ਵਿਚ ਕੇਸ ਹਾਰ ਗਈ ਸੀ,ਜਿਸ ਤੋਂ ਬਾਅਦ ਇਹ ਦੁਕਾਨ ਉਕਤ ਮਨੋਜ ਮਹਾਜਨ ਨੇ ਖਰੀਦ ਲਈ ਸੀ।
ਇਸੇ ਰੰਜਿਸ਼ ਕਰਕੇ ਦੋਨਾਂ ਧਿਰਾਂ ਦਾ ਆਪਸ ਵਿਚ ਭਗੜਾ ਰਹਿੰਦਾ ਸੀ। ਵੂਮੈਨ ਸੈਲ ਵੱਲੋਂ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਨੁਸਾਰ ਮਨੋਜ ਮਹਾਜਨ, ਹਿਤੇਸ਼ ਉਰਵ ਹਨੀ ਮਹਾਜਨ, ਰਹਿਤ ਮਹਾਜਨ ਪੁੱਤਰ ਰਾਜ ਕੁਮਾਰ ਮਹਾਜਨ ਅਤੇ ਵਿਪਨ ਮਹਾਜਨ ਪੁੱਤਰ ਗੋਪਾਲ ਦਾਸ ਵਾਸੀਆਨ ਧਾਰੀਵਾਲ ਵੱਲੋਂ ਦਰਖਾਸਤ ਕਰਤਾ ਸਿੰਮੀ ਨੰਦਾ, ਇਸ ਦੀ ਮਾਤਾ ਅਤੇ ਭਰਾ ਨੂੰ ਧਮਕੀਆ ਦੇਣਾ ਦੁਕਾਨ ਤੇ ਲੱਗੇ ਬੋਰਡਾਂ ਦੀ ਭੰਨ ਤੋੜ ਕਰਨਾ ਸਿੰਮੀ ਨੰਦਾ ਦੀ ਇੱਜਤ ਨੂੰ ਹੱਥ ਪਾਉਣ ਦੀ ਕੋਸ਼ਿਸ ਕਰਨਾ, ਸਿੰਮੀ ਨੰਦਾ ਅਤੇ ਇਸ ਦੀ ਮਾਤਾ ਨੂੰ ਪਬਲਿਕ ਸਥਾਨ ਤੇ ਅੱਪ-ਸ਼ਬਦ ਬੋਲਨਾ ਸਾਬਤ ਹੁੰਦਾ ਹੈ।
ਇਸ ਲਈ ਮਨੋਜ ਮਹਾਜਨ, ਹਿਤੇਸ਼ ਉਰਫ ਹਨੀ ਮਹਾਜਨ, ਰੋਹਿਤ ਮਹਾਜਨ ਪੁੱਤਰ ਰਾਜ ਕੁਮਾਰ ਮਹਾਜਨ ਅਤੇ ਵਿਪਨ ਮਹਾਜਨ ਪੁੱਤਰ ਗੋਪਾਲ ਦਾਸ ਵਾਸੀਆ ਧਾਰੀਵਾਲ ਦੇ ਖਿਲਾਫ ਬਾਅਦ ਡਿਪਟੀ ਡੀ.ਏ.(ਲੀਗਲ) ਗੁਰਦਾਸਪੁਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਵੂਮੈਨ ਸੈਲ ਵੱਲੋਂ ਕੀਤੀ ਗਈ ਸੀ ਪਰ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਅਨੁਸਾਰ ਦੌਰਾਨੇ ਪੜਤਾਲ ਤੇ ਮੌਕੇ ਦੀ ਪੈਨ ਡਰਾਈਵ ਨੂੰ ਵਾਚਣ ਤੋਂ ਬਾਅਦ ਹਿਤੇਸ਼ ਮਹਾਜਨ ਉਰਫ ਹਨੀ ਮਹਾਜਨ ਦੀ ਇਸ ਝਗੜੇ ਵਿਚ ਮੌਜੂਦਗੀ ਜਰੂਰ ਪਾਈ ਗਈ ਹੈ, ਪਰ ਉਹ ਇਹਨਾ ਦੋਨਾ ਧਿਰਾ ਦੇ ਝਗੜੇ ਵਿਚ ਸ਼ਾਮਲ ਹੋਣਾ ਤਸਦੀਕ ਨਹੀਂ ਹੋਇਆ ਹੈ। ਫਿਰ ਵੀ ਦੌਰਾਨੇ ਤਫਤੀਸ਼ ਅਗਰ ਹਿਤੇਸ਼ ਮਹਾਜਨ ਉਰਫ ਹਨੀ ਮਹਾਜਨ ਬਾਰੇ ਝਗੜੇ ਸੰਬੰਧੀ ਕੋਈ ਗਵਾਹੀ ਜਾਂ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।