ਸਰਪੰਚਣੀ ਦੇ ਪਤੀ ਨੇ ਕੱਢ ਲਈ ਪਿਸਤੋਲ, ਫਿਰ ਪੈ ਗਿਆ ਪੁੱਠਾ ਰੱਫੜ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਾਹਨੂੰਵਾਨ ਦੇ ਪੈਂਦੇ ਪਿੰਡ ਝੰਡਾ ਗੁਜਰਾਂ ਵਿੱਚ ਸੜਕ ਤੋਂ ਗੱਡੀਆਂ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਤਕਰਾਰਬਾਜ਼ੀ ਤੋਂ ਬਾਅਦ ਪਿੰਡ ਦੇ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਦਲਜੀਤ ਸਿੰਘ ਉੱਪਰ ਪਿਸਤੋਲ ਕੱਢ ਕੇ ਪਿੰਡ ਦੇ ਹੀ ਵਿਅਕਤੀਆਂ ਨੂੰ ਧਮਕਾਉਣ ਅਤੇ ਗੱਡੀ ਦੀ ਭੰਨਤੋੜ ਤੇ ਹਮਲਾ ਕਰ ਇੱਕ ਨੌਜਵਾਨ ਨੂੰ ਜ਼ਖਮੀ ਕਰਨ ਦੇ ਆਰੋਪ ਲੱਗੇ ਸੀ। ਮਾਮਲੇ ਵਿੱਚ ਸਰਪੰਚ ਪਤੀ ਵੱਲੋਂ ਪਿਸਤੌਲ ਕੱਢ ਕੇ ਧਮਕਾਉਣ ਦੀ ਮੌਕੇ ਦੀ ਵੀਡੀਓ ਵੀ ਤੇਜੀ ਨਾਲ ਹੋ ਵਾਇਰਲ ਰਹੀ ਹੈ ਅਤੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਪਰ ਹੁਣ ਮਾਮਲੇ ਵਿੱਚ ਸਰਪੰਚ ਦੇ ਪਤੀ ਦਾ ਪੱਖ ਵੀ ਸਾਹਮਣੇ ਆਇਆ ਹੈ। ਸਰਪੰਚ ਦੇ ਪਤੀ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਉਸ ਨਾਲ ਮਾਰਕੁਟਾਈ ਕੀਤੀ ਗਈ ਸੀ ਜਿਸ ਲਈ ਆਤਮ ਰੱਖਿਆ ਲਈ ਉਸਨੇ ਪਿਸਤੋਲ ਕੱਢਿਆ ਸੀ ਪਰਿਵਾਰ ਖੋਹ ਕੇ ਲੈ ਗਿਆ ।ਪੁਲਿਸ ਦਾ ਕਹਿਣਾ ਜਾਂਚ ਚੱਲ ਰਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੀੜਤ ਪਰਿਵਾਰ ਦੇ ਮੈਬਰਾਂ ਅਤੇ ਜ਼ਖਮੀ ਗੁਰਪ੍ਰੀਤ ਸਿੰਘ ਨੇ ਕਿਹਾ ਸੜਕ ਤੋਂ ਗੱਡੀ ਲੰਘਾਉਣ ਨੂੰ ਲੈਕੇ ਪਿੰਡ ਦੀ ਸਰਪੰਚਨੀ ਦੇ ਪਤੀ ਦਲਜੀਤ ਸਿੰਘ ਨੇ ਉਹਨਾਂ ਦੇ ਉੱਪਰ ਪਿਸਤੋਲ ਤਾਣ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪਿਸਤੌਲ ਨਾ ਚਲਿਆ ਜਿਸ ਕਾਰਨ ਉਹਨਾਂ ਦਾ ਬਚਾ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਰਪੰਚ ਦੇ ਕੋਲੋਂ ਪਿਸਤੌਲ ਖੋਕੇ ਜਿੱਥੇ ਆਪਣਾ ਬਚਾਓ ਕੀਤਾ ਉੱਥੇ ਈ ਪਰਿਵਾਰ ਪਿਸਤੌਲ ਲੈਕੇ ਕਾਹਨੂੰਵਾਨ ਥਾਣੇ ਜਾ ਪਹੁੰਚਿਆ ਤੇ ਪਿਸਤੌਲ sho ਕਾਹਨੂੰਵਾਨ ਹਵਾਲੇ ਕਰ ਦਿੱਤਾ ਅਤੇ ਥਾਣੇ ਤੋਂ ਵਾਪਸ ਆਉਂਦੇ ਸਮੇਂ ਸਰਪੰਚ ਨੇ ਆਪਣੇ ਸਾਥੀਆਂ ਕੋਲੋ ਫਿਰ ਉਕਤ ਪੀੜਤ ਪਰਿਵਾਰ ਤੇ ਹਮਲਾ ਕਰਕੇ ਉਨਾਂ ਦੀ ਨਵੀਂ ਥਾਰ ਗੱਡੀ ਦੀ ਭਣਤੋੜ ਕੀਤੀ ਅਤੇ ਉਨਾਂ ਦੇ ਪਰਿਵਾਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ ਜਿਨਾਂ ਦਾ ਇਲਾਜ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਓਥੇ ਹੀ ਪਿੰਡ ਦੀ ਸਰਪੰਚਨੀ ਕੇ ਪਤੀ ਦਲਜੀਤ ਸਿੰਘ ਨੇ ਉਕਤ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਘਟਨਾ ਵੇਲੇ ਉਹ ਇਕਲੇ ਸੀ ਅਤੇ ਓਹਨਾ ਨੇ ਆਪਣੀ ਆਤਮ ਰੱਖਿਆ ਲਈ ਪਿਸਤੌਲ ਕੱਢਿਆ ਸੀ ਲੇਕਿਨ ਉਹਨਾਂ ਕੋਲੋ ਪਿਸਤੌਲ ਖੋਹ ਕੇ ਉਹਨਾਂ ਨਾਲ ਮਾਰਕੁਟਾਈ ਕੀਤੀ ਗਈ ਓਥੇ ਹੀ ਓਹਨਾ ਨੇ ਹਮਲਾ ਕਰਵਾਉਣ ਅਤੇ ਗੱਡੀ ਦੀ ਭੰਨਤੋੜ ਕਰਨ ਤੋਂ ਸਾਫ ਇਨਕਾਰ ਕਰਦੇ ਹੋਏ ਕਿਹਾ ਇਸ ਬਾਰੇ ਓਹਨਾ ਨੂੰ ਕੁਝ ਵੀ ਪਤਾ ਨਹੀਂ ਮਾਮਲਾ ਪੁਲਿਸ ਅਧੀਨ ਹੈ ।
ਇਸ ਮਾਮਲੇ ਵਿੱਚ ਡੀ ਐਸ ਪੀ ਕੁਲਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ। ਬਿਆਨ ਦਰਜ ਕਰਕੇ ਜਾਂਚ ਕਰਦੇ ਹੋਏ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।