ਛੁੱਟੀ ਤੇ ਆਏ ਫੌਜੀ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ, ਪਰਿਵਾਰਕ ਮੈਂਬਰ ਜ਼ਖਮੀ
- ਰੈਜਮੈਂਟ ਦੇ ਜਵਾਨਾਂ ਦੀ ਸਲਾਮੀ ਨਾਲ ਹੋਇਆ ਅੰਤਿਮ ਸੰਸਕਾਰ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 21 ਜੂਨ 2025 - ਬਟਾਲਾ-ਕਲਾਨੌਰ ਰੋਡ ਤੇ ਪੈਂਦੇ ਜਿਲਾ ਗੁਰਦਾਸਪੁਰ ਦੇ ਪਿੰਡ ਭਾਗੋਵਾਲ ਦੇ ਨਜ਼ਦੀਕ ਬੀਤੇ ਦਿਨ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਛੁੱਟੀ ਤੇ ਆਏ ਫੌਜੀ ਮਹਿਕਦੀਪ ਸਿੰਘ 24 ਸਾਲ਼ ਪੁੱਤਰ ਸੁਖਦੇਵ ਸਿੰਘ ਵਾਸੀ ਭਗਵਾਂ ਦੀ ਮੌਤ ਹੋ ਗਈ ਜਦਕਿ ਉਸਦੀ ਮਾਂ ਅਤੇ ਪਤਨੀ ਅਤੇ ਮਾਮੇ ਦਾ ਬੇਟਾ ਜਖਮੀ ਹੋ ਗਏ । ਮਹਿਕਦੀਪ ਸਿੰਘ 14 ਜੂਨ ਨੂੰ ਛੁੱਟੀ ਤੇ ਆਇਆ ਸੀ ਅਤੇ ਬੀਤੇ ਦਿਨ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਪਿੰਡ ਭਗਵਾਂ ਵਾਪਸ ਆਇਆ ਤੇ ਪਠਾਨਕੋਟ ਡਿਊਟੀ ਤੇ ਆਪਣਾ ਸਮਾਨ ਲੈ ਕੇ ਵਾਪਸ ਹੀ ਆ ਰਿਹਾ ਸੀ ਜਦ ਕਿ ਉਸ ਦੇ ਨਾਲ ਉਸ ਦੇ ਪਰਿਵਾਰਿਕ ਮੈਂਬਰ ਵੀ ਸਨ ਜਿਨ੍ਹਾਂ ਨੇ ਮਹਿਲਦੀਪ ਨੂੰ ਪਠਾਨਕੋਟ ਛੱਡ ਕੇ ਵਾਪਸ ਆ ਜਾਣਾ ਸੀ ਪਰ ਰਸਤੇ ਵਿੱਚ ਹੀ ਪਿੰਡ ਭਾਗੋਵਾਲ ਨੇੜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ ।ਅੱਜ ਉਸ ਦ ਪਿੰਡ ਭਗਵਾਂ ਵਿਖੇ ਫੌਜ ਦੇ ਜਵਾਨਾਂ ਵੱਲੋਂ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ।