ਗਿਆਨੀ ਮੋਹਨ ਸਿੰਘ ਦੇ ਅਕਾਲ ਚਲਾਣੇ ਤੇ ਬਾਬਾ ਬਲਬੀਰ ਸਿੰਘ ਨੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ
ਅੰਮ੍ਰਿਤਸਰ , 11ਮਈ 2025 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਕਨੇਡਾ ਦੇ ਸ਼ਹਿਰ ਵੈਨਕੁਅਰ ਵਿੱਚ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੇ ਦੁਖ ਦਾ ਇਜ਼ਹਾਰ ਕਰਦਿਆਂ ਸਿੱਖ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦਸਿਆ ਹੈ। ਉਨ੍ਹਾਂ ਕਿਹਾ ਕਿ ਗਿ. ਮੋਹਨ ਸਿੰਘ ਗੁਰੂ ਦੀ ਕਰਨੀ ‘ਚ ਜੀਵਨ ਬਤੀਤ ਕਰਨ ਵਾਲੀ ਸਖ਼ਸ਼ੀਅਤ ਸਨ, ਉਨ੍ਹਾਂ ਨੇ ਆਪਣੇ ਸੇਵਾ ਕਾਲ ਦਰਮਿਆਨ ਹਰਿਮੰਦਰ ਸਾਹਿਬ ਵਾਪਰੀਆਂ ਘਟਨਾਵਾਂ ਨੂੰ ਵੀ ਕਈ ਥਾਈ ਰੀਕਾਰਡ ਕਰਵਾਇਆ ਹੈ ਜੋ ਪੰਥ ਨੂੰ ਹਮੇਸ਼ਾ ਰਾਹ ਦਰਸਾਉਂਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਗੁਰੂ ਦੇ ਦਰ ਸੇਵਾ ਕਰਦੇ ਉਹ ਗੁਰੂ ਰੰਗ ਵਿੱਚ ਵਲੀਨ ਸਨ, ਸੱਚ ਦੇ ਮੱਦਈ ਸਨ। ਪਰ ਅਕਾਲ ਪੁਰਖ ਅੱਗੇ ਕਿਸੇ ਦਾ ਜ਼ੋਰ ਨਹੀਂ ਮੈਂ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਦਰ ਥਾਂ ਦੇਣ ਤੇ ਬਾਕੀ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।