ਸਪੀਕਰ ਸੰਧਵਾਂ ਨੇ ਮਾਂ-ਦਿਵਸ ਦੀਆਂ ਦਿੱਤੀਆਂ ਵਧਾਈਆਂ
ਘਰ ਵਿੱਚ ਆਪਣੀ ਮਾਤਾ ਤੋ ਲਿਆ ਅਸ਼ੀਰਵਾਦ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ 11 ਮਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਿਸ਼ਵ ਮਾਂ ਦਿਵਸ ਦੇ ਪਵਿੱਤਰ ਮੌਕੇ ਤੇ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਦਿੰਦਿਆਂ ਮਾਂ ਦੀ ਮਹਾਨਤਾ ਨੂੰ ਨਮਨ ਕੀਤਾ।ਉਨ੍ਹਾਂ ਕਿਹਾ ਕਿ ਮਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਰੱਬ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਹੀ ਆਪਣੀ ਮਾਂ ਦਾ ਆਦਰ ਤੇ ਸਨਮਾਨ ਕਰਨਾ ਚਾਹੀਦਾ ਹੈ।
ਸਪੀਕਰ ਸ. ਸੰਧਵਾਂ ਨੇ ਆਪਣੀ ਮਾਂ ਨਾਲ ਪਿੰਡ ਸੰਧਵਾਂ ਵਿਖੇ ਘਰ ਵਿੱਚ ਮਿਲ ਕੇ ਉਨ੍ਹਾਂ ਦੇ ਚਰਨ ਛੂਹ ਕੇ ਆਸ਼ੀਰਵਾਦ ਲਿਆ। ਉਨ੍ਹਾਂ ਨੇ ਕਿਹਾ ਕਿ ਮਾਂ ਸਦਾ ਹੀ ਸੰਸਕਾਰ, ਸਹਿਣਸ਼ੀਲਤਾ ਅਤੇ ਨਿਸ਼ਕਪਟ ਪਿਆਰ ਦੀ ਮੂਰਤ ਹੁੰਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਮਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਦਾ ਸਤਿਕਾਰ ਤੇ ਪਿਆਰ ਦੇਣ ਦੀ ਸੰਸਕਾਰ ਨਿਭਾਈਏ। ਉਨ੍ਹਾਂ ਕਿਹਾ ਕਿ ਇਹ ਦਿਵਸ ਸਾਡੀ ਜ਼ਿੰਦਗੀ 'ਚ ਮਾਂ ਦੇ ਅਟੁੱਟ ਪਿਆਰ ਅਤੇ ਤਿਆਗ ਨੂੰ ਯਾਦ ਕਰਨ ਦਾ ਇੱਕ ਸੁਨਿਹਰੀ ਮੌਕਾ ਹੁੰਦਾ ਹੈ।