ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਨੇ SFSI ਰੈਂਕ 2 ਹਾਸਿਲ ਕੀਤਾ
ਚੰਡੀਗੜ੍ਹ, 7 ਜੂਨ 2023 - ਕਮਿਸ਼ਨਰ ਫੂਡ ਪੰਜਾਬ ਡਾ ਅਭਿਨਵ ਤ੍ਰਿਖਾ ਨੇ ਸਾਰੀ ਟੀਮ ਨੂੰ ਇਸ ਉਪਲਬਧੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਮੁੱਚੇ ਸਟਾਫ ਦੀ ਸਖ਼ਤ ਮਿਹਨਤ ਨਾਲ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ SFSI ਦੀ ਇਸ ਰੈਂਕਿੰਗ ਨੇ ਸੂਬੇ ਦੇ ਚੰਗੀ ਗੁਣਵੱਤਾ ਅਤੇ ਸੇਵਾਵਾਂ ਦੇ ਦੇ ਨਿਸ਼ਚੇ ਨੂੰ ਪ੍ਰਤੱਖ ਕਰਦੇ ਹੋਏ ਚੰਗੀਆਂ ਸੇਵਾਵਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਹੈ।