ਕ੍ਰਾਈਮ ਬਰਾਂਚ ਲੁਧਿਆਣਾ ਵੱਲੋਂ ਹੈਰੋਇਨ ਸਮੇਤ 2 ਨਸ਼ਾ ਸਮਗਲਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 11 ਮਈ 2025 - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮਗਲਰਾਂ ਖ਼ਿਲਾਫ਼ ਐਕਸ਼ਨ ਲੈਂਦੇ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਈਮ ਬਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਟੀ-ਪੁਆਇੰਟ ਗੁਰੂ ਵਿਹਾਰ ਰਾਹੋ ਰੋਡ ਲੁਧਿਆਣਾ ਵਿਖੇ ਮੌਜੂਦ ਸੀ ਤਾਂ ASI ਜਸਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਅਮਨਦੀਪ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਪਿੰਡ ਸੁਜਾਤਵਾਲ ਥਾਣਾ ਮਿਹਰਬਾਨ ਲੁਧਿਆਣਾ ਅਤੇ ਦੀਪਕ ਭੱਲਾ ਉਰਫ਼ ਕਾਲਾ ਪੁੱਤਰ ਯਸ਼ਪਾਲ ਭੱਲਾ ਵਾਸੀ ਗਲੀ ਨੰਬਰ 03 ਮਹੁੱਲਾ ਨਿਊ ਨੰਦਾ ਕਾਲੋਨੀ ਥਾਣਾ ਬਸਤੀ ਜੋਧੇਵਾਲ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਤੇ ਅਮਨਦੀਪ ਸਿੰਘ ਅਤੇ ਦੀਪਕ ਭੱਲਾ ਉਰਫ਼ ਕਾਲਾ ਹੁਣ ਵੀ ਹੈਰੋਇਨ ਦੀ ਸਪਲਾਈ ਦੇਣ ਲਈ ਐਕਟਿਵਾ HR23K1460 ਤੇ ਮੁਹੱਲਾ ਗੁਰੂ ਵਿਹਾਰ ਲੁਧਿਆਣਾ ਵਿਖੇ ਪੈਂਦੇ ਹੌਜ਼ਰੀ ਕੰਪਲੈਕਸ ਦੀ ਗਰਾਊਡ ਵਿੱਚ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ,ਜਿੰਨਾ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 55 ਮਿਤੀ 11.05.2025 ਅ/ਧ 21,29.61.85 NDPS ACT ਥਾਣਾ ਬਸਤੀ ਜੋਧੇਵਾਲ ਲੁਧਿਆਣਾ ਦਰਜ ਰਜਿਸਟਰ ਕਰ ਕੇ ਦੋਸ਼ੀ ਅਮਨਦੀਪ ਸਿੰਘ ਅਤੇ ਦੀਪਕ ਭੱਲਾ ਨੂੰ 270 ਗਰਾਮ ਹੈਰੋਇਨ ਅਤੇ ਐਕਟਿਵਾ ਸਮੇਤ ਗ੍ਰਿਫਤਾਰ ਕੀਤਾ ਗਿਆ ਜਿੰਨਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਬਰਾਮਦ ਹੈਰੋਇਨ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ ।