ਕੈਨੇਡਾ: ਪੀ.ਏ.ਯੂ. ਫੈਮਿਲੀ ਪਿਕਨਿਕ 9 ਜੂਨ ਨੂੰ ਪੀਸ ਆਰਚ ਪਾਰਕ ‘ਚ ਹੋਵੇਗੀ
ਹਰਦਮ ਮਾਨ
ਸਰੀ, 7 ਜੂਨ 2023-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਸਾਇੰਸਦਾਨਾਂ ਵੱਲੋਂ 9 ਜੂਨ ਨੂੰ ਪਰਿਵਾਰਕ ਪਿਕਨਿਕ, ਕੈਨੇਡਾ-ਅਮਰੀਕਾ ਬਾਰਡਰ ‘ਤੇ ਸਥਿਤ ਪੀਸ ਆਰਚ ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਜਾਣਕਾਰੀ ਦਿੰਦਿਆਂ ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਦੱਸਿਆ ਹੈ ਕਿ ਇਹ ਪਿਕਨਿਕ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਪੀ.ਏ.ਯੂ. ਨਾਲ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਵਿਚ ਸ਼ਾਮਲ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ ਡਾ. ਵਿਲਿੰਗ ਨਾਲ ਫੋਨ ਨੰਬਰ 604-897-1130 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com