4 ਗ੍ਰਨੇਡ ਤੇ RDX ਸਮੇਤ ਨੌਜਵਾਨ ਗ੍ਰਿਫਤਾਰ
ਰੋਹਿਤ ਗੁਪਤਾ
ਬਟਾਲਾ, 2 ਸਤੰਬਰ ਗੁਰਪ੍ਰਤਾਪ ਸਿੰਘ ਸਹੋਤਾ, ਐਸਪੀ (ਡੀ) ਬਟਾਲਾ ਨੇ ਪਰੈਸ ਕਾਨਫਰੰਸ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿਚ ਦੱਸਿਆ ਸੀ ਕਿ ਬੀ.ਕੇ.ਆਈ ਦੇ ਮੈਂਬਰ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਮੀਤ ਸਿੰਘ ਵਾਸੀ ਪੁਰੀਆਂ ਕਲਾਂ ਨੂੰ 4 ਗ੍ਰਨੇਡ ਤੇ 1700 ਗ੍ਰਾਮ ਆਰ.ਡੀ.ਐਕਸ ਤੇ ਇਕ ਵਾਇਰਲੈਸ ਸੈਟ ਬਰਾਮਦ ਕੀਤਾ ਗਿਆ ਸੀ, ਇਸੇ ਦੌਰਾਨੇ ਰਵਿੰਦਰ ਸਿੰਘ ਰਵੀ ਉਕਤ ਨੇ ਦੱਸਿਆ ਕਿ ਜੋ ਗ੍ਰਨੇਡ ਤੇ ਆਰ.ਡੀ.ਐਕਸ ਲੈਣ ਲਈ ਉਸਦੇ 2 ਹੋਰ ਸਾਥੀ ਹਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਜਰਮਨਜੀਤ ਸਿੰਘ ਉਰਫ ਜਰਮਨ ਪੁੱਤਰ ਹਰਵੰਤ ਸਿੰਘ ਵਾਸੀਆਨ ਪੁਰੀਆਂ ਕਲਾਂ ਨਾਲ ਗਏ ਸਨ ਜਿਹਨਾਂ ਨੂੰ ਮੁਕੱਦਮਾ ਵਿਚ ਨਾਮਜਦ ਕਰਕੇ ਉਹਲਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ। ਦੌਰਾਨੇ ਤਫਤੀਸ਼ ਹਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਜਰਮਨਜੀਤ ਸਿੰਘ ਉਰਫ ਜਰਮਨ ਪੁੱਤਰ ਹਰਵੰਤ ਸਿੰਘ ਵਾਸੀਅਨ ਪੁਰੀਆਂ ਕਲਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇਕ ਹੈਂਡ ਗ੍ਰਨੇਡ ਤੇ ਇਕ ਪਿਸਟਲ 32 ਬੋਰ ਬਰਾਮਦ ਕੀਤਾ ਗਿਆ। ਜਿਹਨਾਂ ਦਾ ਰਿਮਾਡ ਹਾਸਲ ਕਰਕੇ ਹੋਰ ਵੀ ਖੁਲਾਸੇ ਕੀਤੇ ਜਾਣਗੇ।