ਜ਼ਿਲ੍ਹਾ ਰੋਪੜ ਦੇ ਕਰੈਸ਼ਰਾਂ ਤੋਂ ਜਬਰੀ ਗੁੰਡਾ ਟੈਕਸ ਦੀ ਐਂਟਰੀ ਦਾ ਖਦਸ਼ਾ
- ਕਰੈਸ਼ਰ ਮਾਲਕਾਂ ਨੂੰ ਬਾਹਰਲੇ ਜ਼ਿਲੇ ਤੋਂ ਸ਼ਰਾਰਤੀ ਅਨਸਰ ਵਲੋ ਡਰਾਉਣਾ ਧਮਕਾਣਾ ਹੋਇਆ ਸ਼ੁਰੂ
- ਕਰੈਸ਼ਰ ਮਾਲਕਾਂ ਦੀ ਜਲਦ ਹੋ ਸਕਦੀ ਹੈ ਵੱਡੀ ਮੀਟਿੰਗ ਤੇ ਹੋ ਸਕਦੇ ਹਨ ਗੁੰਡਾ ਟੈਕਸ ਦੇ ਵੱਡੇ ਖੁਲਾਸੇ
ਚੋਵੇਸ਼ ਲਟਾਵਾ
ਸ੍ਰੀ ਅਨੰਦਪੁਰ ਸਾਹਿਬ 20 ਮਈ 2025 - ਪੰਜਾਬ ਦੇ ਵਿੱਚ ਦੁਆਬਾ ਖੇਤਰ ਦੇ ਲੋਕ ਬਹੁਤ ਸਾਊ ਅਤੇ ਸ਼ਰੀਫ ਮੰਨੇ ਜਾਂਦੇ ਹਨ ਜਿਆਦਾਤਰ ਲੋਕ ਕਿਸਾਨੀ ਅਤੇ ਪਸ਼ੂ ਧਨ ਤੇ ਨਿਰਭਰ ਕਰਦੇ ਹਨ ਕਿਉਂਕਿ ਇਸ ਇਲਾਕੇ ਵਿੱਚ ਕਿਸੇ ਪ੍ਰਕਾਰ ਦੀ ਵੱਡੀ ਇੰਡਸਟਰੀ ਨਹੀਂ ਹੈ ਜਿਸ ਕਾਰਨ ਰੋਜੀ ਰੋਟੀ ਦਾ ਗੁਜ਼ਾਰਾ ਕਿਸਾਨੀ ਤੇ ਨਿਰਭਰ ਹੈ ਪਰ ਸਤਲੁਜ ਦਰਿਆ ਦੇ ਨਜ਼ਦੀਕ ਕੁਝ ਕਰੈਸ਼ਰ ਮਾਲਕਾਂ ਨੇ ਬੈਂਕਾਂ ਤੋਂ ਲੋਨ ਲੈ ਕੇ ਕਰੈਸ਼ਰ ਉਦਯੋਗ ਲਗਾਏ ਹਨ ਤੇ ਕਈ ਟਰੈਕਟਰ ਟਰਾਲੀ ਰੱਖ ਕੇ ਜਿੱਥੇ ਆਪਣੇ ਖੇਤਾਂ ਰਾਹੀਂ ਖੇਤੀ ਕਰਕੇ ਗੁਜ਼ਾਰਾ ਕਰਦੇ ਹਨ ਉੱਥੇ ਹੀ ਦੋ ਚਾਰ ਗੇੜੇ ਰੇਤੇ ਬਜਰੀ ਦੇ ਲਾ ਕੇ ਘਰ ਨੂੰ ਰਾਸ਼ਨ ਲੈ ਕੇ ਜਾਂਦੇ ਹਨ ਪਰ ਸਤਲੁਜ ਦਰਿਆ ਤੇ ਲੱਗੇ ਜਿਲਾ ਰੂਪਨਗਰ ਵਿੱਚ ਇਸ ਵਕਤ ਕਰੈਸ਼ਰ ਮਾਲਕ ਬਹੁਤ ਦੁਖੀ ਹੋ ਰਹੇ ਹਨ ਪੰਜਾਬ ਵਿਚ ਲੀਗਲ ਖੱਡਆ ਤੋ ਬਿੱਲ ਸਮੇਤ ਮਾਲਕ ਖਰੀਦਣ ਤੋਂ ਬਾਵਾਜੂਦ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰੋਇਲਟੀ ਇਕੱਠੀ ਕੀਤੀ ਜਾਂਦੀ ਹੈ ਅਤੇ ਕਰੈਸ਼ਰ ਮਾਲਕਾਂ ਤੇ ਕੰਮ ਕਰਦੇ ਹੋਏ ਕਰਿੰਦਿਆਂ ਨੂੰ ਕਰੈਸ਼ਰ ਬੰਦ ਕਰਨ ਦੀ ਧਮਕੀਆਂ ਅਤੇ ਕੰਮ ਬੰਦ ਕਰਾਉਣ ਗੱਲਾਂ ਅੱਖੀਆਂ ਜਾਂਦੀਆਂ ਹਨ ਤੇ ਪੈਸੇ ਬਟੋਰਨ ਦੇ ਲਈ ਉਹਨਾਂ ਨੂੰ ਪਰਚੀਆ ਕਟਾਉਣ ਅਤੇ ਪੈਸੇ ਇਕੱਠੇ ਕਰਨ ਲਈ ਕਿਹਾ ਜਾਂਦਾ ਹੈ ਕਿ ਜਾਂ ਤਾਂ ਸਾਨੂੰ ਇਕੱਲੇ ਇਕੱਲੇ ਨੂੰ ਪੈਸੇ ਦਿੱਤੇ ਜਾਣ ਜਾਂ ਫਿਰ ਇੱਕ ਯੂਨੀਅਨ ਦੇ ਵਿੱਚ ਖਰਚਾ ਪਾ ਕੇ ਸਾਨੂੰ ਰੋਇਲਟੀ ਦਿੱਤੀ ਜਾਵੇ।
ਕਰੈਸ਼ਰ ਮਾਲਕ ਨੇ ਪੱਤਰਕਾਰਾਂ ਤੇ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਵਿੱਚ ਦੱਸਿਆ ਕਿ ਸਾਡੇ ਕੋਲ ਅੱਜ ਕੁਝ ਵਿਅਕਤੀ ਆਏ ਜਿਨਾਂ ਦੀ ਬੋਲ ਚਾਲ ਤੋਂ ਉਹਨਾਂ ਦੀ ਬੋਲੀ ਤੇ ਕਾਰ ਜਿਲਾ ਬਠਿੰਡੇ ਜਿਸ ਦਾ ਕਾਰ ਦਾ ਨੰਬਰ pb03 ਤੋ ਸੁਰੂ ਹੁੰਦਾ ਹੈ ਉਕਤ ਵਿਅਕਤੀਆਂ ਦੇ ਨਾਲ ਗਨਮੈਨ ਵੀ ਸਨ ਜੋ ਸਾਨੂੰ ਪੈਸੇ ਦੀ ਮੰਗ ਕਰ ਰਹੇ ਸਨ ਜਿਨਾਂ ਦੀ ਸ਼ਿਕਾਇਤ ਲਿਖਤੀ ਕਰੈਸ਼ਰ ਯੂਨੀਅਨ ਵੱਲੋਂ ਤਾਂ ਦਿੱਤੀ ਜਾਵੇਗੀ ਪਰ ਇਸ ਦੀ ਤਲਾਹ ਸਥਾਨਕ ਪੁਲਿਸ ਤੇ ਪੱਤਰਕਾਰਾਂ ਨੂੰ ਦੇ ਦਿੱਤੀ ਗਈ ਹੈ ਹੁਣ ਸਵਾਲ ਇਥੇ ਇਹ ਜਾਪਦਾ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਭੋਲੇ ਭਾਲੇ ਲੋਕ ਜੋ ਕਰੈਸ਼ਰ ਮਸ਼ੀਨਰੀ ਅਤੇ ਟਰੈਕਟਰ ਟਰਾਲੀਆਂ ਦੇ ਉੱਤੇ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਦੀ ਰੋਜੀ ਰੋਟੀ ਚਲਾ ਰਹੇ ਹਨ ਦੇ ਮਾਲਕਾਂ ਨੂੰ ਹੀ ਜੇਕਰ ਦਬਕਾਇਆ ਜਾ ਰਿਹਾ ਹੈ ਤਾਂ ਆਉਣ ਵਾਲਾ ਟਾਈਮ ਕਿਸ ਤਰ੍ਹਾਂ ਦਾ ਹੋਵੇਗਾ ਇਸ ਸਬੰਧ ਜਦੋਂ ਰੋਪੜ ਦੇ ਡੀਐਸਪੀ ਜਸ਼ਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਹਜੇ ਕਿਸੇ ਕਰੈਸ਼ਰ ਮਾਲਕ ਵੱਲੋਂ ਕੋਈ ਕੰਪਲੇਂਟ ਲਿਖਤੀ ਨਹੀਂ ਆਈ ਹੈ ਜਿਸ ਵਿੱਚ ਆਉਣਾ ਕਿਸੇ ਦੇ ਖਿਲਾਫ ਪੈਸੇ ਮੰਗਣ ਦੇ ਦੋਸ਼ ਲਗਾਏ ਹੋਣ ਜਾਂ ਫਿਰ ਇਸ ਬਾਰੇ ਜੇਕਰ ਸਾਡੇ ਕੋਲ ਕੋਈ ਲਿਖਤ ਕੰਪਲੇਂਟ ਦਿੰਦਾ ਹੈ ਤਾਂ ਉਸਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਰ ਵੀ ਸਾਡੇ ਵੱਲੋਂ ਪੁਲਿਸ ਪਾਰਟੀ ਵੱਲੋਂ ਰੂਟੀਨ ਵਿੱਚ ਕਰੈਸ਼ਰਾਂ ਦੀ ਰੂਟੀਨ ਚੈਕਿੰਗ ਕੀਤੀ ਜਾਂਦੀ ਹੈ।
ਦੂਜੇ ਪਾਸੇ ਜਦੋਂ ਇਸ ਬਾਰੇ ਮਾਈਨਿੰਗ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਦੇ ਐੱਸ ਡੀ ਓ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫੋਨ ਨਹੀਂ ਚੁੱਕਿਆ।