ਸੰਵਿਧਾਨ ਤੇ ਲੋਕ ਹੱਕਾਂ ਦੀ ਰੱਖਿਆ ਲਈ 29 ਮਈ ਨੂੰ ਅਮਲੋਹ 'ਚ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪੱਧਰੀ ਰੈਲੀ: ਨਾਗਰਾ
ਦੀਦਾਰ ਗੁਰਨਣਾ
- ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਹਰੇਕ ਵਰਗ ਦੁੱਖੀ:ਨਾਗਰਾ
ਫ਼ਤਿਹਗੜ੍ਹ ਸਾਹਿਬ,20 ਮਈ 2025 - ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅੱਜ ਪਿੰਡ ਨਬੀਪੁਰ ਵਿਖੇ ਕਾਂਗਰਸ ਪਾਰਟੀ ਮੰਡਲ ਕਮੇਟੀ ਦੇ ਵੱਖ-ਵੱਖ ਪਿੰਡਾ ਦੇ ਆਗੂਆਂ ਦੀ ਇਕ ਮੀਟਿੰਗ ਕਰਦਿਆਂ 29 ਮਈ ਨੂੰ ਅਮਲੋਹ ਵਿਖੇ ਹੋਣ ਵਾਲੀ ਕਾਂਗਰਸ ਪਾਰਟੀ ਦੀ ਜਿਲਾ ਪੱਧਰੀ "ਸੰਵਿਧਾਨ ਬਚਾਓ ਰੈਲੀ" ਸਬੰਧੀ ਵਿਚਾਰ ਵਟਾਂਦਰਾ ਕੀਤਾ।ਜਿਸ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਹਿੱਸਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਰਾਜਨੀਤਿਕ ਹਿੱਤਾਂ ਲਈ ਸੰਵਿਧਾਨ ਦੀਆਂ ਮੁਲ ਭੂਤ ਵਸਤੂਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਆਜ਼ਾਦ ਭਾਰਤ ਦੀ ਲੋਕਤੰਤਰਿਕ ਵਿਵਸਥਾ ਲਈ ਗੰਭੀਰ ਖ਼ਤਰਾ ਹੈ। ਡਾ. ਭੀਮ ਰਾਓ ਅੰਬੇਦਕਰ ਵੱਲੋਂ ਤਿਆਰ ਕੀਤਾ ਗਿਆ ਸੰਵਿਧਾਨ ਸਾਡੀ ਆਜ਼ਾਦੀ, ਹੱਕਾਂ ਤੇ ਭਵਿੱਖ ਦੀ ਗਾਰੰਟੀ ਹੈ ਅਤੇ ਕਾਂਗਰਸ ਪਾਰਟੀ ਇਸ ਦੀ ਰਖਿਆ ਲਈ ਹਰ ਮੰਚ 'ਤੇ ਲੜਾਈ ਲੜੇਗੀ।
ਕੁਲਜੀਤ ਸਿੰਘ ਨਾਗਰਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਵੀ ਆੜੇ ਹੱਥ ਲਿਆ ਅਤੇ ਕਿਹਾ ਕਿ ਪੰਜਾਬ 'ਚ ਵਾਅਦਿਆਂ ਦੇ ਨਾਮ 'ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਨਾਗਰਾ ਨੇ ਦੋਸ਼ ਲਾਏ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦੋਵੇਂ ਹੀ ਆਮ ਆਦਮੀ ਦੇ ਹੱਕਾਂ ਨੂੰ ਕੁਚਲ ਰਹੀਆਂ ਹਨ।
ਨਾਗਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ “ਆਪ ਸਰਕਾਰ ਤੋਂ ਅੱਜ ਹਰੇਕ ਵਰਗ—ਚਾਹੇ ਕਿਸਾਨ ਹੋਣ, ਨੌਜਵਾਨ, ਸਰਕਾਰੀ ਕਰਮਚਾਰੀ ਜਾਂ ਔਰਤਾਂ—ਦੁੱਖੀ ਹੈ। ਸਰਕਾਰ ਨੇ 2022 ਵਿੱਚ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਸਾਰੇ ਹਵਾਈ ਸਾਬਤ ਹੋਏ ਹਨ।”
ਉਨ੍ਹਾਂ ਆਗਾਹ ਕੀਤਾ ਕਿ 26 ਮਈ ਨੂੰ ਰੈਲੀ ਦੌਰਾਨ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਉਜਾਗਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਉਹ ਵਾਅਦੇ ਯਾਦ ਕਰਵਾਏ ਜਾਣਗੇ ਜੋ ਚੋਣਾਂ ਵੇਲੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸਨ ਪਰ ਅਜੇ ਤਕ ਪੂਰੇ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਇਸ ਰੈਲੀ ਰਾਹੀਂ ਕਾਂਗਰਸ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ 'ਚ ਰੈਲੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਆਵਾਜ਼ ਬੁਲੰਦ ਕਰਨ।ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਨੰਬਰਦਾਰ ਜਗਦੀਪ ਸਿੰਘ,ਸਾਬਕਾ ਸਰਪੰਚ ਧਰਮਿੰਦਰ ਸਿੰਘ ਨਬੀਪੁਰ,ਬਲਾਕ ਕਾਂਗਰਸ ਸਰਹਿੰਦ ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ,ਗੁਰਲਾਲ ਸਿੰਘ ਲਾਲੀ,ਇੰਦਰਜੀਤ ਸਿੰਘ ਬੀਬੀਪੁਰ,ਦਵਿੰਦਰ ਕੁਮਾਰ ਭੱਟਮਾਜਰਾ,ਪਰਮਿੰਦਰ ਬਾਜਵਾ,ਸਾਬਕਾ ਸਰਪੰਚ ਮਲਕੀਤ ਸਿੰਘ,ਫਕੀਰ ਸਿੰਘ,ਜਵਾਲਾ ਸਿੰਘ,ਸਾਬਕਾ ਸਰਪੰਚ ਗੁਰਦੀਸ਼ ਸਿੰਘ,ਗੁਰਮੇਲ ਸਿੰਘ,ਦੀਦਾਰ ਸਿੰਘ,ਰਾਜ ਕੁਮਾਰ,ਸਾਬਕਾ ਸਰਪੰਚ ਬਲਕਾਰ ਸਿੰਘ,ਰਣਜੀਤ ਸਿੰਘ ਸਰਪੰਚ,ਸਾਬਕਾ ਸਰਪੰਚ ਤਖਵਿੰਦਰ ਸਿੰਘ,ਬਲਵੀਰ ਸਿੰਘ,ਇੰਦਰਜੀਤ ਸਿੰਘ,ਮਨਜੀਤ ਸਿੰਘ ਪੰਚ,ਸਰਪੰਚ ਰਾਜਿੰਦਰ ਸਿੰਘ,ਹੈਪੀ ਰਾਮ,ਸਿਕੰਦਰ ਰਾਮ,ਲਖਵਿੰਦਰ ਸਿੰਘ,ਬਿਕਰਮਜੀਤ ਸਿੰਘ ਲਾਲ ਸਿੰਘ,ਵਿਸ਼ਾਲ ਕੁਮਾਰ,ਦਰਸ਼ਨ ਸਿੰਘ ਤੇ ਮੀਟਿੰਗ ਵਿੱਚ ਕਈ ਪਿੰਡ ਵਾਸੀਆਂ, ਨੌਜਵਾਨਾਂ, ਪਾਰਟੀ ਵਰਕਰਾਂ ਅਤੇ ਸਥਾਨਕ ਆਗੂਆਂ ਨੇ ਭਾਗ ਲਿਆ।