ਸਾਨੂੰ ਦੁਬਾਰਾ ਬਲੈਕਆਊਟ ਦੇ ਹੁਕਮ ਜਾਰੀ ਕਰਨੇ ਪੈ ਸਕਦੇ ਹਨ - ਡੀ.ਸੀ. ਲੁਧਿਆਣਾ
ਰਵੀ ਜੱਖੂ
ਲੁਧਿਆਣਾ, 10 ਮਈ 2025: ਫਿਲਹਾਲ, ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਸਥਿਤੀ ਦੇ ਆਧਾਰ 'ਤੇ ਸਾਨੂੰ ਦੁਬਾਰਾ ਬਲੈਕਆਊਟ ਦੇ ਹੁਕਮ ਜਾਰੀ ਕਰਨੇ ਪੈ ਸਕਦੇ ਹਨ।
ਅਸੀਂ ਤਿਆਰ ਹਾਂ ਅਤੇ ਸਾਰੀਆਂ ਟੀਮਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਾਡੀਆਂ ਹਥਿਆਰਬੰਦ ਫੌਜਾਂ ਸਥਿਤੀ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਹੀਆਂ ਹਨ।
ਸਮਾਂ: ਰਾਤ 9:15 ਵਜੇ
ਮਿਤੀ: 10 ਮਈ, 2025
ਡੀ.ਸੀ. ਲੁਧਿਆਣਾ