ਪੰਚਾਇਤੀ ਚੋਣਾਂ ਦਾ ਵਿਵਾਦ: ਔਰਤ ਦੀ ਘਰ ਵੜ ਕੇ ਕੀਤੀ ਕੁੱਟਮਾਰ, 6 ਲੋਕਾਂ ਖਿਲਾਫ਼ FIR ਦਰਜ
ਸੀਸੀਟੀਵੀ ਆਈ ਸਾਹਮਣੇ ਪੁਲਿਸ ਨੇ ਤਿੰਨ ਔਰਤਾਂ ਸਮੇਤ ਛੇ ਖਿਲਾਫ ਮਾਮਲਾ ਕੀਤਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 20 ਮਈ 2025-ਪੰਚਾਇਤੀ ਚੋਣਾਂ ਦੌਰਾਨ ਕੋਈ ਮਾਮੂਲੀ ਜਿਹੀ ਤਕਰਾਰ ਨੂੰ ਲੈ ਕੇ ਪਿੰਡ ਦੇ ਵੀ ਕੁਝ ਲੋਕਾਂ ਵੱਲੋਂ ਇੱਕ ਔਰਤ ਦੀ ਘਰ ਵੜ ਕੇ ਬੁਰੀ ਤਰ੍ਹਾਂ ਨਾਲ ਮਾਰਕਟਾਈ ਕੀਤੀ ਗਈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਔਰਤ ਨਿਸ਼ਾ ਚੌਹਾਨ ਵਾਸੀ ਭੈਣੀ ਮੀਲਵਾਂ ਅਨੁਸਾਰ ਚੋਣਾਂ ਦੌਰਾਨ ਉਹਨਾਂ ਦੇ ਗੇਟ ਅੱਗੇ ਗੁਆਂਡੀਆਂ ਵੱਲੋਂ ਕੁਰਸੀ ਰੱਖ ਦਿੱਤੀ ਗਈ ਸੀ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ ਸੀ। ਬਾਅਦ ਵਿੱਚ ਮਾਮਲੇ ਦਾ ਰਾਜੀਨਾਮਾ ਹੋ ਗਿਆ ਪਰ ਇਸੇ ਰੰਜਿਸ਼ ਦੇ ਚਲਦੇ ਗੁਆਂਡੀਆਂ ਵੱਲੋਂ ਬੀਤੇ ਦਿਨ ਉਹਨਾਂ ਦਾ ਗੇਟ ਜੋਰ ਨਾਲ ਖੜਕਾਉਣਾ ਸ਼ੁਰੂ ਕਰ ਦਿੱਤਾ ਗਿਆ । ਉਹ ਘਰ ਵਿੱਚ ਇਕੱਲੀ ਸੀ । ਜਦੋਂ ਉਸਨੇ ਗੇਟ ਖੋਲਿਆ ਤਾਂ ਤਿੰਨ ਔਰਤਾਂ ਸਮੇਤ ਤਿੰਨ ਹੋਰ ਪਿੰਡ ਦੇ ਲੋਕ ਜਬਰਦਸਤੀ ਅੰਦਰ ਵੜ ਗਏ ਅਤੇ ਉਸਦੀ ਬੁਰੀ ਤਰ੍ਹਾਂ ਦਾ ਮਾਰਕਟਾਈ ਕੀਤੀ । ਉਧਰ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਨਿਸ਼ਾ ਚੌਹਾਨ ਦੀ ਸ਼ਿਕਾਇਤ ਤੇ ਪਿੰਡ ਦੇ ਛੇ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜਿਨਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਹਨ।