ਦੀਨਾਨਗਰ: ਇਲੈਕਟਰੋਨਿਕ ਦੀ ਦੁਕਾਨ ਚੋਂ ਹਜ਼ਾਰਾਂ ਰੁਪਏ ਦੀ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ 20 ਮਈ 2025- ਦੀਨਾਨਗਰ ਸ਼ਹਿਰ ਵਿੱਚ ਬੀਤੀ ਰਾਤ ਕ੍ਰਿਸ਼ਨਾ ਨਗਰ ਕੈੰਪ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿੱਥੇ ਇੱਕ ਇਲੈਕਟਰੋਨਿਕ ਦੀ ਦੁਕਾਨ ਵਿੱਚ ਪਿਛਲੀ ਕੰਧ ਤੋੜ ਕੇ ਵੜ ਕੇ ਚੋਰਾਂ ਨੇ ਤਾਂਬੇ ਦੀ ਤਾਰ ਪੱਖੇ , ਇਲੈਕਟਰੋਨਿਕ ਦਾ ਹੋਰ ਸਮਾਨ ਅਤੇ ਨਗਦੀ ਚੋਰੀ ਕਰ ਲਈ| ਦੁਕਾਨ ਦੇ ਮਾਲਕ ਗੁਲਸ਼ਨ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੇਰੀ ਕ੍ਰਿਸ਼ਨਾਨਗਰ ਕੈੰਪ ਵਿੱਚ ਫਲਾਈ ਓਵਰ ਪੁੱਲ ਥੱਲੇ ਬਿਜਲੀ ਦੀ ਦੁਕਾਨ ਹੈ, ਰੋਜ ਦੀ ਤਰ੍ਹਾਂ ਜਦੋਂ ਮੈਂ ਸਵੇਰੇ ਕਰੀਬ ਸਾਢੇ ਦੱਸ ਵਜੇ ਦੁਕਾਨ ਖੋਲੀ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਮੇਰੀ ਦੁਕਾਨ ਦੀ ਪਿੱਛਲੀ ਕੰਧ ਚੋਰਾਂ ਨੇ ਤੋੜ ਕੇ ਚੋਰੀ ਕੀਤੀ ਹੋਈ ਸੀ।ਉਸ ਨੇ ਦੱਸਿਆ ਕਿ ਚੋਰਾਂ ਨੇ ਤਾਂਬੇ ਦੀ ਤਾਰ ਪੱਚੀ ਕਿੱਲੋ, ਮੋਟਰਾਂ, ਲੋਕਾਂ ਦੇ ਠੀਕ ਕੀਤੇ ਹੋਏ ਪੱਖੇ ਜਿਨ੍ਹਾਂ ਵਿੱਚ ਨਵੇਂ ਪੱਖੇ ਵੀ ਸਨ ਅਤੇ ਦੋ ਢਾਈ ਹਜਾਰ ਰੁਪਏ ਨਗਦ ਚੋਰੀ ਹੋਏ ਹਨ | ਉਧਰ ਇਸ ਸਬੰਧੀ ਦੀ ਨਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।ਦੀਨਾਨਗਰ ਪੁਲਿਸ ਨੇ ਮੌਕਾ ਦੇਖਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।