ਨਿਸ਼ਕਾਮ ਸੇਵਾ ਦੀ ਮਿਸਾਲ -ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ
ਮਨਮੋਹਨ ਸਿੰਘ
ਲੋਕ ਸੰਪਰਕ ਸਲਾਹਕਾਰ
ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ)
ਪਾਵਰਕਾਮ, ਫੋਨ 8437725172
ਛੋਟੀਆਂ ਸੰਸਥਾਵਾਂ ਅਤੇ ਛੋਟੇ ਅਦਾਰੇ ,ਤੱਰਕੀ ਦੀਆਂ ਉੱਚ ਮੰਜ਼ਲਾਂ ਤੱਕ ਤਾਂ ਹੀ ਪਹੁੰਚ ਸਕਦੀਆਂ ਹਨ, ਜਦੋਂ ਉਨ੍ਹਾਂ ਦੀ ਅਗਵਾਈ ਕਰਨ ਵਾਲੀਆਂ ਸ਼ਖ਼ਸੀਅਤਾਂ ਇਮਾਨਦਾਰੀ, ਮਿਹਨਤ, ਸਮਰਪਣ ਅਤੇ ਉੱਚ ਆਦਰਸ਼ਾਂ ਦੇ ਪ੍ਰਤੀਕ ਬਣ ਕੇ ਆਪਣਾ ਯੋਗਦਾਨ ਪਾਉਂਦਿਆਂ ਸਮਾਜ ਲਈ ਇਕ ਰੋਲ ਮਾਡਲ ਬਣਦੇ ਹਨ। ਜਦੋਂ ਅਜਿਹੀਆਂ ਸੰਸਥਾਵਾਂ ਅਤੇ ਅਦਾਰਿਆਂ ਦੀ ਅਗਵਾਈ ਕਰ ਰਹੀਆਂ ਸ਼ਖ਼ਸੀਅਤਾਂ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਨਿਸ਼ਕਾਮ ਸੇਵਾ ਦੇ ਭਾਵ ਨਾਲ ਸੰਸਥਾ ਅਤੇ ਸਮਾਜ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦੇ ਹਨ, ਤਾਂ ਇਕ ਸਫ਼ਰ ਦੀਆਂ ਅਜ਼ਮਾਇਸ਼ਾਂ ਤੋਂ ਗੁਜ਼ਰ ਕੇ ਉਹ ਅਦਾਰੇ ਗੁਲਾਬ ਦੇ ਫੁੱਲਾਂ ਵਾਂਗ ਖਿੜਦੇ ਹਨ ਅਤੇ ਉਹਨਾਂ ਆਪਣੀ ਵਿਲੱਖਣ ਪਛਾਣ ਕਾਇਮ ਕਰਦੇ ਹਨ।
ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਜ਼ਿੰਦਗੀ ਦਾ ਇਕੋ ਹੀ ਉਦੇਸ਼ ਹੁੰਦਾ ਹੈ -ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਭਲਾਈ ਨੂੰ ਆਪਣਾ ਜੀਵਨ-ਧਰਮ ਮੰਨਦਿਆਂ ਲਗਾਤਾਰ ਯਤਨ ਕਰਨਾ ਤੇ ਸੇਵਾ ਨੂੰ ਹੀ ਸਫਲਤਾ ਦਾ ਸੱਚਾ ਮਾਰਗ ਸਮਝਣਾ।
ਅੱਜ ਮੈਂ ਸ਼ਬਦਾਂ ਦੀ ਮਾਲਾ ਰਾਹੀਂ ਤੁਹਾਡੀ ਮੁਲਾਕਾਤ ਇੱਕ ਅਜਿਹੀ ਸ਼ਖਸੀਅਤ ਨਾਲ ਕਰਵਾ ਰਿਹਾ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦਾ ਇਕੋ ਮੰਤਵ ਹੈ — ਨਿਸ਼ਕਾਮ ਸਮਾਜ ਭਲਾਈ। ਇਹ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਸਮਾਜ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਕੇਂਦਰ ਬਿੰਦੂ ਬਣਾਇਆ ਹੈ। ਆਪਣੇ ਜੀਵਨ ਦੇ ਹਰ ਪੜਾਅ ‘ਤੇ ਉਨ੍ਹਾਂ ਨੇ ਮਿਹਨਤ, ਇਮਾਨਦਾਰੀ, ਲਗਨ ਅਤੇ ਸਮਰਪਣ ਨੂੰ ਆਪਣਾ ਜੀਵਨ ਮੰਤਰ ਬਣਾਇਆ। ਅਜਿਹੀ ਸ਼ਖਸ਼ੀਅਤ ਦੀਆਂ ਵਿਸ਼ੇਸ਼ਤਾਵਾਂ ਦੀ ਗਿਣਤੀ ਕਰਨਾ ਵੀ ਮੁਸ਼ਕਿਲ ਹੈ, ਕਿਉਂਕਿ ਉਨ੍ਹਾਂ ਦੀ ਸ਼ਖ਼ਸੀਅਤ ਗੁਣਾਂ ਦਾ ਉਹ ਅਸੀਮ ਸਮੁੰਦਰ ਹੈ ਜਿਸ ਦੀਆਂ ਲਹਿਰਾਂ ਹਮੇਸ਼ਾਂ ਹੋਰਨਾਂ ਲਈ ਪ੍ਰੇਰਣਾ ਬਣਦੀਆਂ ਰਹਿੰਦੀਆਂ ਹਨ,ਇਨ੍ਹਾਂ ਹੀ ਵਿਲੱਖਣ ਸ਼ਖਸੀਅਤਾਂ ਵਿੱਚੋਂ ਵਕੀਲ ਸ੍ਰੀਮਤੀ ਅਮਰਜੀਤ ਕੌਰ ਪੂਜਾ, ਜੋ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਹਨ। ਉਹਨਾਂ ਦੇ ਜੀਵਨ ਦਾ ਕੇਵਲ ਤੇ ਕੇਵਲ ਇੱਕ ਹੀ ਉਦੇਸ਼ ਨਿਸ਼ਕਾਮ ਸੇਵਾ ਹੈ,ਉਨਾਂ ਆਪਣਾ ਜੀਵਨ ਨਿਸ਼ਕਾਮ ਸੇਵਾ ਰਾਹੀਂ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕੀਤਾ ਹੋਇਆ ਹੈ ।
ਪਿਛਲੇ ਪੰਜ ਸਾਲਾਂ ਤੋਂ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ -ਜਿਵੇਂ ਕਿ ਸਿੱਖਿਆ, ਸਿਹਤ, ਔਰਤਾਂ ਦੀ ਭਲਾਈ ਤੇ ਔਰਤਾਂ ਵਿਰੁੱਧ ਜ਼ੁਲਮਾਂ ਵਿਰੁੱਧ ਆਵਾਜ਼ ਬੁਲੰਦ ਕਰਨਾ,ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਲੋੜਵੰਦ ਲੋਕਾਂ ਦੀ ਤੁਰੰਤ ਮਦਦ ਕਰਨਾ ਅਤੇ ਸਾਰੇ ਧਾਰਮਿਕ ਤਿਉਹਾਰਾਂ/ ਰਿਵਾਜਾਂ ਦੇ ਜਸ਼ਨਾਂ ਵਿੱਚ ਯੋਗਦਾਨ ਪਾਉਣਾ ਆਦਿ,ਵਿੱਚ ਵੱਡਮੁਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਸ੍ਰੀਮਤੀ ਅਮਰਜੀਤ ਕੌਰ ਪੂਜਾ ਅਨੁਸਾਰ ਉਹਨਾਂ ਦੇ ਮਾਪੇ ਹੀ ਉਹਨਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਦੇ ਸਰੋਤ ਹਨ। ਉਹਨਾਂ ਅਨੁਸਾਰ ਉਨ੍ਹਾਂ ਦੇ ਮਾਪਿਆਂ ਦੇ ਸੰਸਕਾਰ ਹੀ ਮੇਰੀ ਤਾਕਤ ਹਨ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਜੇ ਜ਼ਿੰਦਗੀ ਨੂੰ ਅਰਥਵਾਨ ਬਣਾਉਣਾ ਹੈ ਤਾਂ ਆਪਣੇ ਜੀਵਨ ਨੂੰ ਸੇਵਾ ਨੂੰ ਸਮਰਪਿਤ ਕਰੋ।
ਟਰੱਸਟ ਵੱਲੋਂ ਪਿਛਲੇ 5 ਸਾਲਾਂ ਵਿੱਚ ਕਈ ਸਮਾਜਿਕ ਕਾਰਜ ਕੀਤੇ ਗਏ ਹਨ ਜੋ ਮਨੁੱਖਤਾ ਪ੍ਰਤੀ ਉਹਨਾਂ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਟਰੱਸਟ ਵੱਲੋਂ ਰੁਕਸਾਰ ਨਾਮ ਦੀ ਇੱਕ ਗਰੀਬ ਮੁਸਲਮਾਨ ਲੜਕੀ ਦਾ ਵਿਆਹ ਪੂਰੇ ਰਸਮਾਂ ਅਤੇ ਰਿਵਾਜਾਂ ਨਾਲ ਕਰਵਾਇਆ ਗਿਆ। ਟਰਸਟ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਈ ਸੇਵਾਦਾਰਾਂ ਨੇ ਭਾਗ ਲਿਆ।
ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਉਪਰਾਲੇ ਵਜੋਂ ਅਗਸਤ ਮਹੀਨੇ ਵਿੱਚ ਹਾਲ ਹੀ ਵਿੱਚ ਜ਼ਿਲ੍ਹਾ ਮੋਹਾਲੀ ਵਿੱਚ ਪਿੰਡ ਰੜਿਆਲਾ ਦੇ ਸਰਕਾਰੀ ਸਕੂਲ ਨੂੰ ਇੱਕ ਉੱਚ-ਗੁਣਵੱਤਾ ਵਾਲੀ 54 ਇੰਚ ਦੀ ਐਲਈਡੀ ਸਕਰੀਨ ਭੇਟ ਕੀਤੀ ਗਈ, ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਵਿਦਿਆ ਸਿੱਖਣ ਦੇ ਸਾਧਨਾ ਲਈ ਸਹੂਲਤ ਮਿਲ ਸਕੇ।
ਬਾਰਿਸ਼ ਕਾਰਨ ਜ਼ਿਲ੍ਹਾ ਮੋਹਾਲੀ ਦੇ ਅਧੀਨ ਪਿੰਡ ਘੜੂੰਆਂ ਦੇ ਰਹਿਣ ਵਾਲੇ ਮਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਘਰ ਦੇ ਦੋ ਕਮਰੇ ਢਹਿ ਜਾਣ ਤੋਂ ਬਾਅਦ ਟਰੱਸਟ ਵੱਲੋਂ ਉਹਨਾਂ ਲਈ ਨਵੇਂ ਕਮਰੇ ਅਤੇ ਲੈਂਟਰ ਤਿਆਰ ਕਰਵਾਏ ਗਏ। ਇਸ ਉਪਰਾਲੇ ਤਹਿਤ ਸ੍ਰੀਮਤੀ ਅਮਰਜੀਤ ਕੌਰ ਪੂਜਾ ਖੁਦ ਪਿੰਡ ਘੜੂੰਆਂ ਪਹੁੰਚ ਕੇ ₹50,000 ਦਾ ਚੈੱਕ ਬੀਬੀ ਮਨਜੀਤ ਕੌਰ ਨੂੰ ਨਿੱਜੀ ਤੌਰ ਤੇ ਸੌਂਪਿਆ, ਜੋ ਉਨ੍ਹਾਂ ਦੀ ਸਮਰਪਿਤ ਨੇਤ੍ਰਿਤਾ ਦਾ ਪ੍ਰਤੀਕ ਹੈ।
ਅਸ਼ਟਮੀ ਦੇ ਪਾਵਨ ਦਿਨ — ਬੇਟੀਆਂ ਪ੍ਰਤੀ ਸਤਿਕਾਰ ਦਾ ਸੁੰਦਰ ਪ੍ਰਗਟਾਵਾ ਟਰੱਸਟ ਵੱਲੋਂ ਅਸ਼ਟਮੀ ਦੇ ਸ਼ੁਭ ਦਿਵਸ ‘ਤੇ 21 ਨਿੱਕੀਆਂ ਕਜ਼ਕਾਂ ਨੂੰ ਸਨਮਾਨਿਤ ਕੀਤਾ ਗਿਆ।
*ਸੇਵਾ ਦੀ ਅਗਲੀ ਪੜਾਅ — ਬਿਰਧ ਆਸ਼ਰਮ ਦੀ ਸਥਾਪਨਾ*
ਸ੍ਰੀਮਤੀ ਅਮਰਜੀਤ ਕੌਰ ਪੂਜਾ ਨੇ ਦੱਸਿਆ ਕਿ ਉਹਨਾਂ ਦਾ ਅਗਲਾ ਉਦੇਸ਼ ਗਰੀਬ, ਬੇਸਹਾਰਾ ਅਤੇ ਗਰੀਬ ਬਜ਼ੁਰਗਾਂ ਲਈ ਇੱਕ ਬਿਰਧ ਆਸ਼ਰਮ ਸਥਾਪਿਤ ਕਰਨਾ ਹੈ, ਜਿੱਥੇ ਉਹਨਾਂ ਨੂੰ ਸਤਿਕਾਰ, ਸੁਰੱਖਿਆ ਅਤੇ ਪਿਆਰ ਮਿਲ ਸਕੇ।
ਉਹਨਾਂ ਸਾਰੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਦੇਣ। ਸੰਪਰਕ ਲਈ ਉਹਨਾਂ ਨੇ ਆਪਣਾ ਨੰਬਰ 9779916370 ਜਾਰੀ ਕੀਤਾ ਹੈ, ਜਿੱਥੇ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
*ਔਰਤ ਸਸ਼ਕਤੀਕਰਨ ਪ੍ਰਤੀ ਵਚਨਬੱਧਤਾ*
ਟਰੱਸਟ ਵੱਲੋਂ ਸਮਾਜ ਵਿੱਚ ਔਰਤਾਂ ਵਿਰੁੱਧ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਆਵਾਜ਼ ਬੁਲੰਦ ਕਰਨਾ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਹਮੇਸ਼ਾਂ ਸਰਗਰਮ ਯੋਗਦਾਨ ਦਿੱਤਾ ਜਾਵੇਗਾ। ਚੇਅਰਪਰਸਨ ਅਨੁਸਾਰ “ਜਿੱਥੇ ਔਰਤ ਦਾ ਸਤਿਕਾਰ ਹੁੰਦਾ ਹੈ, ਉੱਥੇ ਰੱਬ ਦੀ ਵਾਸ ਹੁੰਦਾ ਹੈ। ਸਮਾਜ ਦੇ ਨਿਰਮਾਣ ਵਿੱਚ ਔਰਤ ਦਾ ਸਤਿਕਾਰ ਸਭ ਤੋਂ ਮਹੱਤਵਪੂਰਨ ਹੈ।
ਸੰਖੇਪ ਵਿੱਚ, ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਸਿਰਫ਼ ਇੱਕ ਟਰਸਟ ਨਹੀਂ, ਸਗੋਂ ਮਨੁੱਖਤਾ, ਦਇਆ ਤੇ ਸੇਵਾ ਦਾ ਜੀਵੰਤ ਪ੍ਰਤੀਕ ਹੈ। ਸ੍ਰੀਮਤੀ ਅਮਰਜੀਤ ਕੌਰ ਪੂਜਾ ਵਰਗੀਆਂ ਸ਼ਖਸੀਅਤਾਂ ਇਹ ਸਾਬਤ ਕਰਦੀਆਂ ਹਨ ਕਿ ਜਦੋਂ ਸੇਵਾ ਨੂੰ ਜੀਵਨ ਦਾ ਮਾਰਗ ਬਣਾ ਲਿਆ ਜਾਵੇ, ਤਾਂ ਸਮਾਜ ਵਿੱਚ ਸੱਚਾ ਪਰਿਵਰਤਨ ਅਟੱਲ ਹੁੰਦਾ ਹੈ.!
*Please highlight the text*
ਟਰੱਸਟ ਵੱਲੋਂ ਮਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੂੰ 2 ਕਮਰਿਆਂ ਲਈ 50000/- ਰੁਪਏ
ਬਾਰਿਸ਼ ਕਾਰਨ ਜ਼ਿਲ੍ਹਾ ਮੋਹਾਲੀ ਦੇ ਅਧੀਨ ਪਿੰਡ ਘੜੂੰਆਂ ਦੇ ਰਹਿਣ ਵਾਲੇ ਮਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਘਰ ਦੇ ਦੋ ਕਮਰੇ ਢਹਿ ਜਾਣ ਤੋਂ ਬਾਅਦ ਟਰੱਸਟ ਵੱਲੋਂ ਉਹਨਾਂ ਲਈ ਨਵੇਂ ਕਮਰੇ ਅਤੇ ਲੈਂਟਰ ਤਿਆਰ ਕਰਵਾਏ ਗਏ। ਇਸ ਉਪਰਾਲੇ ਤਹਿਤ ਸ੍ਰੀਮਤੀ ਅਮਰਜੀਤ ਕੌਰ ਪੂਜਾ ਖੁਦ ਪਿੰਡ ਘੜੂੰਆਂ ਪਹੁੰਚ ਕੇ ₹50,000 ਦਾ ਚੈੱਕ ਬੀਬੀ ਮਨਜੀਤ ਕੌਰ ਨੂੰ ਨਿੱਜੀ ਤੌਰ ਤੇ ਸੌਂਪਿਆ, ਜੋ ਉਨ੍ਹਾਂ ਦੀ ਸਮਰਪਿਤ ਨੇਤ੍ਰਿਤਾ ਦਾ ਪ੍ਰਤੀਕ ਹੈ।*
*ਸ੍ਰੀਮਤੀ ਅਮਰਜੀਤ ਕੌਰ ਪੂਜਾ ਨੇ ਦੱਸਿਆ ਕਿ ਟਰੱਸਟ ਦਾ ਅਗਲਾ ਉਦੇਸ਼ ਗਰੀਬ, ਬੇਸਹਾਰਾ ਅਤੇ ਗਰੀਬ ਬਜ਼ੁਰਗਾਂ ਲਈ ਇੱਕ ਬਿਰਧ ਆਸ਼ਰਮ ਸਥਾਪਿਤ ਕਰਨਾ ਹੈ, ਜਿੱਥੇ ਉਹਨਾਂ ਨੂੰ ਸਤਿਕਾਰ, ਸੁਰੱਖਿਆ ਅਤੇ ਪਿਆਰ ਮਿਲ ਸਕੇ। ਸਾਰੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਦੇਣ। ਸੰਪਰਕ ਲਈ ਉਹਨਾਂ ਨੇ ਆਪਣਾ ਨੰਬਰ 9779916370 ਜਾਰੀ ਕੀਤਾ ਹੈ, ਜਿੱਥੇ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।*
.jpg)
-
ਮਨਮੋਹਨ ਸਿੰਘ, ਲੋਕ ਸੰਪਰਕ ਸਲਾਹਕਾਰ
iopspcl@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.