ਲੁਧਿਆਣਾ ਪੁਲਿਸ ਵੱਲੋਂ ਹੈਰੋਇਨ ਸਮੇਤ 2 ਦੋਸ਼ੀ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 12 ਅਕਤੂਬਰ 2025- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐੱਸ.,, ਰੁਪਿੰਦਰ ਸਿੰਘ ਆਈ.ਪੀ.ਐੱਸ., ਡੀ.ਸੀ.ਪੀ. ਸਿਟੀ/ਦਿਹਾਤੀ ਅਤੇ ਸ੍ਰੀ ਹਰਪਾਲ ਸਿੰਘ ਪੀ.ਪੀ.ਐੱਸ/ ਡੀ.ਸੀ.ਪੀ. ਇੰਨਵੈਸਟਿਗੇਸ਼ਨ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ 70 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਕਾਬੂ ਕੀਤੇ ਗਏ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਏ.ਡੀ.ਸੀ.ਪੀ. ਇੰਨਵੈਸਟਿਗੇਸ਼ਨ ਅਮਨਦੀਪ ਸਿੰਘ ਬਰਾੜ ਪੀ.ਪੀ.ਐੱਸ., ਏ.ਡੀ.ਸੀ.ਪੀ. ਜੋਨ–3, ਕੰਵਲਪ੍ਰੀਤ ਸਿੰਘ ਚਹਿਲ ਪੀ.ਪੀ.ਐੱਸ. ਅਤੇ ਏ.ਸੀ.ਪੀ. ਪੱਛਮੀ ਲੁਧਿਆਣਾ ਜਤਿੰਦਰਪਾਲ ਸਿੰਘ ਪੀ.ਪੀ.ਐੱਸ. ਦੀ ਅਗਵਾਈ ਹੇਠ ਇੰਸਪੈਕਟਰ ਵਿਜੇ ਕੁਮਾਰ ਮੁੱਖ ਅਫਸਰ ਥਾਣਾ ਪੀ.ਏ.ਯੂ. ਦੀ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 126 ਮਿਤੀ 11.10.2025 ਅਧੀਨ ਧਾਰਾ 21, 61, 85 NDPS ਐਕਟ ਦੇ ਤਹਿਤ ਦੋਸ਼ੀ 1. ਰਾਹੁਲ ਪੁੱਤਰ ਬੱਗਾ ਲਾਲਾ ਅਤੇ ਬਬਲੂ ਕੁਮਾਰ ਉਰਫ ਬੱਲੂ ਪੁੱਤਰ ਮੋਨਹਰ ਲਾਲ ਵਾਸੀਆਨ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ ਕੁੱਲ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਰਾਹੁਲ ਦੇ ਖਿਲਾਫ ਪਹਿਲਾਂ ਵੀ ਥਾਣਾ ਪੀ.ਏ.ਯੂ. ਵਿੱਚ ਮਾਮਲਾ ਦਰਜ ਹੈ ਜਦਕਿ ਦੋਸ਼ੀ ਬਬਲੂ ਕੁਮਾਰ ਵਿਰੁੱਧ ਥਾਣਾ ਡੇਹਲੋ ਅਤੇ ਹੈਬੋਵਾਲ ਵਿੱਚ ਲੁੱਟ–ਖੋਹ ਦੇ ਮੁਕੱਦਮੇ ਦਰਜ ਹਨ। ਦੋਵੇਂ ਦੋਸ਼ੀ ਇਸ ਸਮੇਂ ਜਮਾਨਤ ‘ਤੇ ਆਏ ਹੋਏ ਸਨ। ਪੁਲਿਸ ਵੱਲੋਂ ਦੋਸ਼ੀਆਨ ਦਾ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਨਸ਼ਾ ਕਿੱਥੋਂ ਲਿਆਉਂਦੇ ਸਨ ਅਤੇ ਕਿਸ ਨੂੰ ਵੇਚਦੇ ਸਨ, ਤਫਤੀਸ਼ ਜਾਰੀ ਹੈ।