ਪੋਲੀਓ ਦਿਵਸ ਮੌਕੇ ਬੱਲ੍ਹੋ 'ਚ ਪਿਲਾਈਆਂ ਗਈਆਂ ਪੋਲੀਓ ਬੂੰਦਾਂ
ਅਸ਼ੋਕ ਵਰਮਾ
ਰਾਮਪੁਰਾ ,12 ਅਕਤੂਬਰ 2025 : ਗ੍ਰਾਮ ਪੰਚਾਇਤ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਪੋਲੀੳ ਦਿਵਸ ਤੇ ਪਿੰਡ ਦੇ ਹਸਪਤਾਲ ਵਿੱਚ ਪੋਲੀੳ ਦੀਆਂ ਬੂੰਦਾਂ ਪਿਲਾਉਣ ਦੀ ਸੁਰੂਆਤ ਬੱਚੇ ਨੂੰ ਬੂੰਦਾਂ ਪਿਲਾਕੇ ਕੀਤੀ| ਕਮਿਊਨਿਟੀ ਹੈਲਥ ਅਫਸਰ ਹਰਵਿੰਦਰ ਕੌਰ ਤੇ ਸਮੁੱਚੇ ਸਟਾਫ ਨੇ ਬਥੂ ਤੇ ਹਾਜਰੀ ਦਿੱਤੀ| ਕਮਿਊਨਿਟੀ ਹੈਲਥ ਅਫਸਰ ਹਰਵਿੰਦਰ ਕੌਰ ਤੇ ਏ ਐਨ ਐਮ ਅਮਰਿੰਦਰ ਕੌਰ ਨੇ ਦੱਸਿਆ ਕਿ ਜੀਰੋ ਤੋ ਪੰਜ ਸਾਲ ਤੱਕ ਦੇ ਬੱਚਿਆ ਨੂੰ ਪੋਲੀੳ ਦੀ ਬੂੰਦਾਂ ਪਿਲਾਈਆਂ ਗਈਆਂ ਤਾਂ ਹਰ ਇੱਕ ਬੱਚਾ ਤੰਦਰੁਸਤ ਰਹਿ ਸਕੇ| ਉਹਨਾਂ ਕਿਹਾ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬੂੰਦਾਂ ਪਿਲਾਉਣ ਤੋ ਰਹਿ ਗਏ ਹਨ ਉਹਨਾਂ ਬੱਚਿਆਂ ਨੂੰ ਘਰ ਘਰ ਜਾ ਕੇ ਦੋ ਦਿਨਾਂ ਦਾ ਅੰਦਰ ਅੰਦਰ ਪੋਲੀੳ ਦੀਆਂ ਬੂੰਦਾਂ ਪਿਲਾਈਆ ਜਾਣਗੀਆ | ਇਸ ਮੌਕੇ ਆਸ਼ਾ ਵਰਕਰ ਸੁਖਪਾਲ ਕੌਰ, ਹਰਬੰਸ ਕੌਰ, ਅਮਨਦੀਪ ਕੌਰ ਆਂਗਣਵਾੜੀ ਵਰਕਰ ਰਿਨਪਾਲ ਕੌਰ, ਸੁਖਪਾਲ ਕੌਰ ਅਤੇ ਅੰਮਿ੍ਤਪਾਲ ਕੌਰ ਹਾਜ਼ਰ ਸਨ|