ਕਰਵਾਚੌਥ ਦੀ ਰਾਤ ਬਟਾਲਾ 'ਚ ਹੋਈ ਵੱਡੀ ਵਾਰਦਾਤ
ਰੋਹਿਤ ਗੁਪਤਾ
ਗੁਰਦਾਸਪੁਰ, 11 ਅਕਤੂਬਰ 2025 : ਕਰਵਾਚੌਥ ਦੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਕ ਖਜੂਰੀ ਗੇਟ ਦੇ ਨੇੜੇ ਹੋਈ ਫਾਇਰਿੰਗ ਦੀ ਵੱਡੀ ਵਾਰਦਾਤ ਮੋਟਰ ਸਾਇਕਲ ਤੇ ਆਏ ਦੋ ਨੌਜਵਾਨਾਂ ਵਲੋ ਕੀਤੀ ਗਈ ਸਰੇਆਮ ਕਈ ਫਾਇਰ ਉੱਥੇ ਹੀ ਦਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਚ ਦੋ ਲੋਕ ਦੀ ਹੋਈ ਮੌਤ ਅਤੇ 4 ਹਨ ਗੰਭੀਰ ਜ਼ਖਮੀ ਜਿਹਨਾਂ ਦਾ ਇਲਾਜ ਸਿਵਿਲ ਹਸਪਤਾਲ ਬਟਾਲਾ ਚ ਚੱਲ ਰਿਹਾ ਹੈ ਮੌਕੇ ਵਾਰਦਾਤ ਤੇ ਪਹੁਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਜਾਂਚ ।
ਉੱਥੇ ਹੀ ਇਸ ਵਾਰਦਾਤ ਚ ਜ਼ਖ਼ਮੀ ਅਤੇ ਚਸ਼ਮਦੀਦ ਸੰਜੀਵ ਨੇ ਦੱਸਿਆ ਕਿ ਉਹ ਜਿਸ ਦੁਕਾਨ ਤੇ ਕੰਮ ਕਰਦੇ ਹਨ ਉਸ ਦੇ ਬਾਹਰ ਖੜੇ ਸਨ ਕਿ ਅਚਾਨਕ ਗੋਲੀਆ ਚੱਲਣ ਦੀਆ ਆਵਾਜਾ ਸ਼ੁਰੂ ਹੋ ਗਈਆ ਅਤੇ ਉਹ ਖ਼ੁਦ ਅਤੇ ਦੁਕਾਨ ਦੇ ਹੋਰ ਨੌਜਵਾਨ ਅਤੇ ਮਾਲਕ ਗੋਲੀ ਦਾ ਸ਼ਿਕਾਰ ਹੋਏ ਹਨ । ਉੱਥੇ ਹੀ ਸੂਤਰਾਂ ਅਨੁਸਾਰ ਫਾਇਰਿੰਗ ਜਿਸ ਦੁਕਾਨ ਦੇ ਬਾਹਰ ਹੋਈ ਉਹ ਕਾਂਗਰਸੀ ਆਗੂ ਅਤੇ ਸ਼ਰਾਬ ਕਾਰੋਬਾਰੀ ਦੀਪੂ ਜੈਤੀਪੁਰ ਦੇ ਰਿਸ਼ਤੇਦਾਰ ਹਨ ਦੀ ਦੁਕਾਨ ਦੇ ਬਾਹਰ ਕੀਤੀ ਗਈ ਜਿਸ ਚ ਦੁਕਾਨ ਚ ਮਜੂਦ ਦੁਕਾਨ ਮਾਲਕ ਅਤੇ ਦੁਕਾਨ ਚ ਕੰਮ ਕਰਨ ਵਾਲੇ ਵਿਅਕਤੀ ਅਤੇ ਰਾਹਗੀਰ ਇਸ ਗੋਲੀ ਦਾ ਸ਼ਿਕਾਰ ਹੋਏ ਹਨ । ਸਿਵਿਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਅਨੁਸਾਰ ਉਹਨਾਂ ਕੋਲ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ 6 ਵਿਅਕਤੀ ਹਸਪਤਾਲ ਚ ਆਏ ਸਨ ਜਿਹਨਾਂ ਚੋ ਦੋ ਦੀ ਤਾ ਮੌਤ ਹੋ ਚੁੱਕੀ ਸੀ ਜਦਕਿ ਬਾਕੀ 4 ਦੀ ਹਾਲਤ ਗੰਭੀਰ ਹੈ ਅਤੇ ਇਲਾਜ ਅਧੀਨ ਹਨ । ਮੌਕੇ ਤੇ ਬਟਾਲਾ ਪੁਲਿਸ ਵਲੋ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫਾਇਰਿੰਗ ਹੋਣ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ ਅਤੇ ਉਹਨਾਂ ਵਲੋ ਜਾਂਚ ਕੀਤੀ ਜਾ ਰਹੀ ਹੈ ।
ਜਿਕਰਯੋਗ ਹੈ ਕਿ ਪਹਿਲਾਂ ਵੀ ਬੀਤੇ ਕੁਝ ਮਹੀਨੇ ਪਹਿਲਾਂ ਕਾਂਗਰਸੀ ਆਗੂ ਦੀਪੂ ਜੈਂਤੀਪੁਰ ਦੇ ਘਰ ਉਹਨਾਂ ਦੇ ਪਿੰਡ ਜਾਂਤੀਪੁਰ ਚ ਗ੍ਰੇਨੇਡ ਹਮਲਾ ਹੋ ਚੁੱਕਾ ਹੈ ।ਪੁਲਿਸ ਵਲੋ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ।