ਜਰਮਨ ਫੇਰੀ ਦੌਰਾਨ ਗੁਰਦਵਾਰਾ ਸਾਹਿਬ ਚ ਬੀਬੀ ਜਗੀਰ ਕੌਰ ਦਾ ਸਨਮਾਨ
ਔਰਤ ਸਮਾਜ ਤੇ ਦੇਸ਼ ਦੀ ਕਾਇਆਂ ਕਲਪ ਕਰ ਸਕਦੀ ਹੈ – ਬੀਬੀ ਜਗੀਰ ਕੌਰ
ਬਾਬੂਸ਼ਾਹੀ ਨੈੱਟਵਰਕ ਬਿਊਰੋ
Neonkirchen Saarland (ਜਰਮਨੀ ), 29 ਸਤੰਬਰ: ਸਿੱਖ ਧਰਮ ਦੀ ਸਿਰਮੌਰ ਹਸਤੀ ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ ਅਤੇ ਮੁਖ ਪ੍ਰਬੰਧਕ ਯਾਦਗਾਰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਪਿਛਲੇ ਦਿਨੀਂ ਜਰਮਨੀ ਦੀ ਫੇਰੀ ਤੇ ਗਏ। ਓਹ ਭਾਰਤੀ ਅਤੇ ਖਾਸ ਕਰਕੇ ਪੰਜਾਬ ਅਤੇ ਸਿੱਖ ਭਾਈਚਾਰੇ ਦੀ ਸੰਗਤ ਨੂੰ ਮਿਲੇ.
ਓਹ ਨਿਓਨਕਿਰਚਨ ਸਾਰਲੈਂਡ ਸ਼ਹਿਰ ਦੇ ਗੁਰਦਵਾਰਾ ਸਾਹਿਬ ਗਏ । ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਨੂੰ ਮਨਾਉਂਦਿਆਂ ਹੋਇਆਂ ਗੁਰਦਵਾਰਾ ਸਾਹਿਬ ਦੇ ਹਫਤਾਵਾਰੀ ਦੀਵਾਨ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਦੀਵਾਨ ਸਜਾਏ ਗਏ. ਇਸ ਵਿੱਚ ਗੁਰਬਾਣੀ ਕੀਰਤਨ ਗੁਰਮਤ ਵਿਚਾਰਾਂ ਦੀ ਸਾਂਝ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੰਦੀਪ ਸਿੰਘ ਵਲੋਂ ਕੀਤੀ ਗਈ. ਇਸ ਮੌਕੇ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀ ਭਰੀ
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਭਾਈ ਲਖਬੀਰ ਸਿੰਘ ਮੰਗੀ, ਮੀਤ ਪ੍ਰਧਾਨ ਭਾਈ ਗੁਰਬਚਨ ਸਿੰਘ ਅਤੇ ਸਮੁੱਚੀ ਸੰਗਤ ਭਾਈ ਜਗਤਾਰ ਸਿੰਘ, ਭਾਈ ਦਲਬੀਰ ਸਿੰਘ, ਭਾਈ ਨਰਿੰਦਰ ਸਿੰਘ ਵੱਲੋਂ ਬੀਬੀ ਜਗੀਰ ਕੌਰ ਹੋਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਨਮਾਨ ਚਿੰਨ ਅਤੇ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਕਤ ਉਨਾਂ ਦੇ ਨਾਲ ਵਿਦੇਸ਼ੀ ਸਿਟੀ ਕੌਂਸਲ ਫਰੈਂਕਫਰਟ ਦੇ ਬਾਈਰਾਟ ਸਰਦਾਰ ਨਰਿੰਦਰ ਸਿੰਘ ਘੋਤੜਾ ਵੀ ਪਹੁੰਚੇ ਸਨ
ਇਸ ਮੌਕੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਜਿੱਥੇ ਵੀ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਫੈਲਾਉਂਦਾ ਹੋਇਆ ਕਿਰਤ ਕਰਨੀ, ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਅਮਲੀ ਜੀਵਨ ਦਿੰਦਿਆਂ ਹੋਇਆ ਪੰਜਾਬ ਦੀ ਧਰਤੀ ਦੇ ਨਾਲ ਜੁੜਿਆ ਰਹਿੰਦਾ ਹੈ.
ਉਹਨਾਂ ਨੇ ਕਿਹਾ ਕਿ ਸਿੱਖ ਬੀਬੀਆਂ ਨੂੰ ਪਖੰਡਾਂ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਸਿੱਖ ਬੀਬੀਆਂ ਮਾਤਾ ਗੁੱਜਰ ਕੌਰ ਜੀ ਦੀਆਂ ਜਾਈਆਂ ਹਨ ਤੇ ਔਰਤ ਹੀ ਇੱਕ ਪਰਿਵਾਰ ਹੈ ਔਰ ਸਮਾਜ ਹੈ ਅਤੇ ਔਰਤ ਹੀ ਦੇਸ਼ਾਂ ਦੀ ਨੁਹਾਰ ਬਦਲ ਸਕਦੀ ਹੈ.
--