ਅਲਗੋਜ਼ਿਆਂ ਦੇ ਬਾਦਸ਼ਾਹ ਕਰਮਜੀਤ ਬੰਗਾ ਦਾ ਹੋਇਆ ਅੰਤਿਮ ਸਸਕਾਰ (ਵੇਖੋ ਵੀਡੀਓ)
ਚੰਡੀਗੜ੍ਹ, 12 ਅਕਤੂਬਰ 2025- ਪੰਜਾਬੀ ਲੋਕ ਸੰਗੀਤ ਜਗਤ ਵਿਚ ਮਸ਼ਹੂਰ ਅੰਤਰਰਾਸ਼ਟਰੀ ਅਲਗਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਬੱਗਾ ਖਰੜ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੂਰੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ।
ਕਰਮਜੀਤ ਬੱਗਾ ਨੇ ਬਹੁਤ ਛੋਟੀ ਉਮਰ ਵਿਚ ਹੀ ਸੰਗੀਤ ਨਾਲ ਰੁਝਾਨ ਬਣਾਇਆ ਸੀ। ਉਨ੍ਹਾਂ ਪੰਜਾਬ ਦੇ ਲੋਕ ਸਾਜ਼ ਅਲਗੋਜ਼ੇ ਨੂੰ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਮੰਚਾਂ 'ਤੇ ਪਹੁੰਚਾਇਆ। ਉਨ੍ਹਾਂ ਦੀ ਖਾਸੀਅਤ ਸੀ ਕਿ ਉਹ ਰਵਾਇਤੀ ਸੁਰਾਂ ਨੂੰ ਆਧੁਨਿਕ ਰੰਗ ਨਾਲ ਜੋੜਦੇ ਸਨ।
ਬੰਗਾ ਨੇ ਕਈ ਪ੍ਰਸਿੱਧ ਗਾਇਕਾਂ ਨਾਲ ਪ੍ਰਦਰਸ਼ਨ ਕੀਤਾ ਅਤੇ ਕਈ ਨੌਜਵਾਨਾਂ ਨੂੰ ਅਲਗੋਜਾ ਸਿਖਾਇਆ ਤਾਂ ਜੋ ਇਹ ਸਾਜ਼ ਆਉਣ ਵਾਲੀਆਂ ਪੀੜੀਆਂ ਤਕ ਜੀਵਤ ਰਹੇ।