ਲੇਖਕ ਪ੍ਰਮੋਦ ਧੀਰ ਦੀ ਪੁਸਤਕ “ਜਗਦੀ ਅੱਖ ਜਗਾਏ ਆਸ” ਦਾ ਲੋਕ-ਅਰਪਣ
ਮਨਜੀਤ ਸਿੰਘ ਢੱਲਾ
ਜੈਤੋ, 12 ਅਕਤੂਬਰ 2025- ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਉਭਰਦੇ ਵਾਰਤਕਕਾਰ ਲੇਖਕ ਪ੍ਰਮੋਦ ਧੀਰ ਦੀ ਲਿਖੀ ਪੁਸਤਕ “ਜਗਦੀ ਅੱਖ ਜਗਾਏ ਆਸ” ਦਾ ਲੋਕ-ਅਰਪਣ ਅਤੇ ਵਿਚਾਰ-ਚਰਚਾ ਸਮਾਗਮ ਬਹੁਤ ਸ਼ਾਨਦਾਰ ਅਤੇ ਸਫ਼ਲਤਾਪੂਰਵਕ ਤਰੀਕੇ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਹਲਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਦੀ ਧੁਨੀ ਨਾਲ ਕਰਵਾਉਂਦਿਆਂ ਕਿਤਾਬ ਸਭਿਆਚਾਰ ਦੇ ਮਹੱਤਵ ਦੀ ਗੱਲ ਕੀਤੀ। ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਸਭ ਦਾ ਸਵਾਗਤ ਕੀਤਾ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਅਜੋਕੇ ਦੌਰ ਦੇ ਮਹੱਤਵਪੂਰਨ ਵਿਸ਼ਾ ਵਸਤੂ ਨੂੰ ਆਧਾਰ ਬਣਾ ਕੇ ਸਰਲ ਭਾਸ਼ਾ ਵਿੱਚ ਲਿਖੀ ਇਹ ਕਿਤਾਬ ਹਰੇਕ ਸਕੂਲ ਅਤੇ ਕਾਲਜ ਦੀ ਲਾਇਬ੍ਰੇਰੀ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਇਸ ਤੋਂ ਲਾਭ ਉਠਾ ਸਕਣ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸ਼ਿਰਕਤ ਕੀਤੀ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਵੀ ਪੇਸ਼ ਕਰਦਿਆਂ ਲੇਖਕ ਦੀ ਪ੍ਰਸੰਸ਼ਾ ਕੀਤੀ ਤੇ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ। ਉਹਨਾਂ ਦੇ ਨਾਲ ਧਰਮਜੀਤ ਰਾਮੇਆਣਾ ਵਾਈਸ ਚੇਅਰਮੈਨ ਸੀਵਰੇਜ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ, ਡਾ. ਲਛਮਣ ਸ਼ਰਮਾ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਨੇ ਵੀ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫਸ਼ਰ ਫਰੀਦਕੋਟ, ਪ੍ਰੋ ਤਰਸੇਮ ਨਰੂਲਾ ਲੇਖਕ, ਲੈਕਚਰਾਰ ਜਗਦੇਵ ਢਿੱਲੋਂ ਨਾਟਕਕਾਰ, ਮੰਚ ਸੰਚਾਲਕ ਉਸਤਾਦ ਦਵਿੰਦਰ ਅਰਸ਼ੀ ਬਰਗਾੜੀ, ਪ੍ਰੋ ਰੁਪਿੰਦਰਪਾਲ ਸਿੰਘ ਧਰਮਸੋਤ , ਡਾ. ਰਮਨਦੀਪ ਸਿੰਘ, ਪ੍ਰਿੰ. ਜਤਿੰਦਰ ਸਹਿਗਲ ਬਠਿੰਡਾ, ਲੇਖਕ ਜਸਵੀਰ ਸ਼ਰਮਾ ਦੱਦਾਹੂਰ, ਪ੍ਰੋ ਗੁਰਜੀਤ ਕੌਰ, ਅੰਮ੍ਰਿਤ ਅਰੋੜਾ ਆਦਿ ਨੇ ਕਿਤਾਬ , ਲੇਖਕ ਪ੍ਰਮੋਦ ਧੀਰ ਅਤੇ ਪੰਜਾਬੀ ਸਾਹਿਤ ਸਬੰਧੀ ਬਹੁਤ ਦੀ ਸ਼ਾਨਦਾਰ ਤਰੀਕੇ ਨਾਲ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਲੇਖਕ ਪ੍ਰਮੋਦ ਧੀਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਾਰੀਆਂ ਹੀ ਆਈਆਂ ਹੋਈਆਂ ਸ਼ਖਸ਼ੀਅਤਾਂ, ਮਹਿਮਾਨਾਂ, ਯੂਨੀਵਰਸਿਟੀ ਕਾਲਜ ਦੇ ਇੰਚਾਰਜ ਪ੍ਰਿੰਸੀਪਲ ਸਮਰਾਟ ਖੰਨਾ ਤੇ ਸਮੂਹ ਸਟਾਫ਼, ਦੋਸਤਾਂ ਆਦਿ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਵਿਦਿਆਰਥੀਆਂ ਨੂੰ ਸਕਰੀਨ ਟਾਈਮ ਘੱਟ ਕਰਕੇ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ। ਧੀਰ ਪਰਿਵਾਰ ਵੱਲੋਂ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ, ਲਾਈਬਰੇਰੀਅਨ ਮੀਨਾਕਸ਼ੀ ਜੋਸ਼ੀ, ਡਾ. ਰਾਜੀਵ ਕਪੂਰ, ਡਾ. ਗੁਰਬਿੰਦਰ ਕੌਰ ਬਰਾੜ, ਡਾ. ਲਖਵਿੰਦਰ ਸਿੰਘ ਬਰਾੜ, ਉੱਦਮ ਕਲੱਬ ਜੈਤੋ (ਰਜਿ) ਦੇ ਆਗੂ ਸਵਰਨ ਸਿੰਘ, ਰੇਸ਼ਮ ਸਿੰਘ ਬਰਾੜ ਆਦਿ, ਨਗਰ ਸੁਧਾਰ ਕਮੇਟੀ ਜੈਤੋ (ਰਜਿ) ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ, ਕਾਲਾ ਸ਼ਰਮਾ, ਰਾਜੂ ਚਾਵਲਾ,ਅੰਗਰੇਜ ਸਿੰਘ ਆਦਿ, ਸਾਂਝ ਬਲੱਡ ਵੈਲਫੇਅਰ ਕਲੱਬ ਫਰੀਦਕੋਟ ਦੇ ਪ੍ਰਧਾਨ ਪੰਕਜ ਦਿਉੜਾ, ਰਮਨ ਰੋੜੀਕਪੂਰਾ ਆਦਿ, ਕੰਪਿਊਟਰ ਅਧਿਆਪਕ ਯੂਨੀਅਨ ਫਰੀਦਕੋਟ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਚਹਿਲ ਆਦਿ, ਲੇਖਕ ਤਿ੍ਰਲੋਕੀ ਵਰਮਾ, ਲੇਖਕ ਬਿੱਕਰ ਮਾਣਕ ਗਿੱਦੜਬਾਹਾ, ਨਸੀਬ ਚੰਦ ਧੀਰ, ਭੀਮ ਸੈਨ ਜਲਾਲ, ਪੱਤਰਕਾਰ ਅਸ਼ੋਕ ਧੀਰ, ਸੁਧੀਰ ਧੀਰ, ਰਾਜੂ ਸਿੰਗਲਾ, ਵਰਿੰਦਰ, ਦੀਪਕ ਨਾਗਪਾਲ, ਗੁਰਪਿਆਰ ਸਿੰਘ, ਰੁਪਿੰਦਰ ਵਰਮਾ, ਦੀਵਾਂਸ਼ੂ ਮੜਾਕੀਆ, ਲਖਵੀਰ ਭੱਟੀ, ਪੰਕਜ ਮਿੱਤਲ, ਦਵਿੰਦਰ ਗੋਇਲ, ਸਰਕਾਰੀ ਹਾਈ ਸਕੂਲ ਢੈਪਈ ਅਤੇ ਰੋਮਾਣਾ ਅਲਬੇਲ ਸਿੰਘ ਦੇ ਅਧਿਆਪਕ ਸਹਿਬਾਨ, ਕਾਲਜ ਦੇ ਵਿਦਿਆਰਥੀ, ਰਿਸ਼ਤੇਦਾਰ, ਦੋਸਤ ਆਦਿ ਹਾਜ਼ਰ ਸਨ।