ਬਟਾਲਾ ਗੋਲੀਕਾਂਡ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ
ਕਹਿੰਦੇ ਬਟਾਲਾ ਬੰਦ ਦਾ ਹਰ ਕਿਸੇ ਨੂੰ ਕਰਨਾ ਚਾਹੀਦਾ ਸਮਰਥਨ
ਰੋਹਿਤ ਗੁਪਤਾ, ਗੁਰਦਾਸਪੁਰ -
ਬੀਤੇ ਦਿਨੀ ਬਟਾਲਾ ਚ ਹੋਏ ਗੋਲੀਕਾਂਡ ਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ, ਜਿਨਾਂ ਵਿੱਚੋਂ ਇੱਕ ਬੁੱਲੇਵਾਲ ਅਤੇ ਇੱਕ ਬਟਾਲਾ ਨਾਲ ਸੰਬੰਧਿਤ ਸੀ ਅਤੇ 4 ਲੋਕ ਜਖ਼ਮੀ ਹੋਏ ਸਨ ਅਤੇ ਇਸ ਘਟਨਾ ਨੂੰ ਲੈਕੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਜਿੱਥੇ ਬਟਾਲਾ ਚ ਹੋਈ ਇਸ ਘਟਨਾ ਦੀ ਕੜੇ ਸ਼ਬਦਾਂ ਚ ਨਿੰਦਾ ਕੀਤੀ ਅਤੇ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਬਟਾਲਾ ਚ ਹਾਲਾਤ ਚਿੰਤਾਜਨਕ ਹਨ ਅਤੇ ਜਿੱਥੇ ਉਹਨਾਂ ਕਾਨੂੰਨ ਵਿਵਸਥਾ ਤੇ ਕਈ ਸਵਾਲ ਚੁੱਕੇ ਅਤੇ ਪੁਲਿਸ ਕਾਰਵਾਈ ਚ ਢਿੱਲ ਹੋਣ ਦੀ ਗੱਲ ਕੀਤੀ.
ਉੱਥੇ ਹੀ ਉਹਨਾਂ ਕਿਹਾ ਕਿ ਕਦੇ ਬਟਾਲਾ ਦੇ ਲੋਕ ਅੱਤਵਾਦ ਦੇ ਮੁਕਾਬਲੇ ਵਿੱਚ ਇਕੱਠੇ ਹੋਏ ਸਨ ਅਤੇ ਜਿਵੇਂ ਅੱਤਵਾਦ ਖਿਲਾਫ ਲੜਾਈ ਲੜੀ ਸੀ ਉਵੇਂ ਹੀ ਹੁਣ ਇਕੱਠੇ ਹੋ ਰਾਜਨੀਤੀ ਤੋਂ ਉੱਪਰ ਉਠ ਕੇ ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ ਵਿਵਸਥਾ ਦੇ ਖਿਲਾਫ ਲੜਾਈ ਦੀ ਲੋੜ ਹੈ। ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕੀ ਇਸ ਵਾਰਦਾਤ ਦੇ ਰੋਸ ਵਜੋ ਜੋ ਕੱਲ ਬਟਾਲਾ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ਉਸ ਚ ਬਟਾਲਾ ਬੰਦ ਦਾ ਹਰ ਕੋਈ ਕਰੇ ਸਮਰਥਨ ਕਰੇ ।