-
ਕੋਈ ਕਰਮਚਾਰੀ ਨਹੀਂ:
ਪੂਰੀ ਤਰ੍ਹਾਂ ਆਟੋਮੈਟਿਕ ਸਿਸਟਮ, ਕਿਸੇ ਵੀ ਬੂਥ ਜਾਂ ਕਰਮਚਾਰੀ ਦੀ ਲੋੜ ਨਹੀਂ।
-
50 ਮੀਟਰ ਰੇਂਜ:
ਵਾਹਨ ਜਿਵੇਂ ਹੀ 50 ਮੀਟਰ ਨੇੜੇ ਆਉਂਦੇ ਹਨ, ਫਾਸਟੈਗ ਜਾਂ ਨੰਬਰ ਪਲੇਟ ਰੀਡਰ ਰਾਹੀਂ ਟੋਲ ਫੀਸ ਆਟੋਮੈਟਿਕ ਕੱਟ ਜਾਂਦੀ ਹੈ।
-
ਐਡਵਾਂਸਡ ਟੋਲ ਮੈਨੇਜਮੈਂਟ ਸਿਸਟਮ:
ਉੱਚ ਰੈਜ਼ੋਲਿਊਸ਼ਨ ਕੈਮਰੇ, ਆਟੋਮੈਟਿਕ ਨੰਬਰ ਪਲੇਟ ਰੀਡਰ ਅਤੇ ਆਧੁਨਿਕ ਸੈਂਸਰ ਲਗਾਏ ਗਏ ਹਨ।
-
ਹਰੇਕ ਵਾਹਨ ਲਈ ਵਿਲੱਖਣ ਆਈਡੀ:
ਹਾਈਵੇਅ 'ਤੇ ਦਾਖਲ ਹੁੰਦੇ ਹੀ ਵਾਹਨ ਦੀ ਆਈਡੀ ਬਣ ਜਾਂਦੀ ਹੈ, ਜਿਸ ਨਾਲ ਟੋਲ ਫੀਸ ਬੈਂਕ ਖਾਤੇ ਤੋਂ ਕੱਟੀ ਜਾਂਦੀ ਹੈ।
-
ਕੰਟਰੋਲ ਰੂਮ:
ਪੂਰੀ ਪ੍ਰਕਿਰਿਆ ਦੀ ਨਿਗਰਾਨੀ ਲਈ ਕੰਟਰੋਲ ਰੂਮ 'ਚ ਇੰਜੀਨੀਅਰ ਤਾਇਨਾਤ ਰਹੇਗਾ, ਜੋ ਤਕਨੀਕੀ ਸਮੱਸਿਆ ਆਉਣ 'ਤੇ ਤੁਰੰਤ ਹੱਲ ਕਰੇਗਾ।
-
ਕੈਸ਼ ਲੇਨ (ਅਸਥਾਈ):
ਸ਼ੁਰੂਆਤੀ ਦੌਰ ਵਿੱਚ ਦੋਵਾਂ ਪਾਸਿਆਂ ਇੱਕ-ਇੱਕ ਕੈਸ਼ ਲੇਨ ਰੱਖੀ ਗਈ ਹੈ, ਜੋ ਬਾਅਦ ਵਿੱਚ ਹਟਾ ਦਿੱਤੀ ਜਾਵੇਗੀ।