Punjab Breaking: ਪੰਜਾਬ ਸਰਕਾਰ 23000 ਏਕੜ ਜ਼ਮੀਨ ਕਰੇਗੀ ਇਕੁਆਇਰ
ਹਰਪਾਲ ਚੀਮਾ ਨੇ ਕਿਹਾ- ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ!
ਚੰਡੀਗੜ੍ਹ, 22 ਮਈ 2025- ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਬੇਹੱਦ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਦਰਅਸਲ ਲੁਧਿਆਣਾ ਦੇ ਨਾਲ 23000 ਏਕੜ ਜਮੀਨ ਇਕਆਇਰ ਕੀਤੀ ਜਾਣੀ ਹੈ ਤੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਲੈਂਡ ਪੁਲਿੰਗ ਸਕੀਮ ਲੈ ਕੇ ਆਈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ; ਅਸੀਂ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜਮੀਨ ਨਹੀਂ ਲਵਾਂਗੇ, ਇਹ ਕਿਸਾਨ ਦੀ ਮਰਜ਼ੀ ਹੋਏਗੀ ਤੇ ਉਸਨੇ ਕਿਸੇ ਰੀਅਲ ਸਟੇਟ ਵਾਲੇ ਨੂੰ ਜਮੀਨ ਵੇਚਣੀ ਹੈ, ਜਾਂ ਫਿਰ ਕਿਸੇ ਹੋਰ ਕਿਸਾਨ ਨੂੰ ਜ਼ਮੀਨ ਵੇਚਣੀ ਹੈ, ਇਹ ਸਭ ਕੁਝ ਕਿਸਾਨ ਤੇ ਨਿਰਭਰ ਹੋਵੇਗਾ ਤੇ ਅਸੀਂ ਕੋਈ ਵੀ ਧੱਕੇ ਦੇ ਨਾਲ ਜਾਂ ਜ਼ਬਰਦਸਤੀ ਕਿਸੇ ਵੀ ਕਿਸਾਨ ਤੋਂ ਜਮੀਨ ਨਹੀਂ ਖਰੀਦਾਂਗੇ। ਨਾਲ ਹੀ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਅਤੇ ਕਾਂਗਰਸ ਜਾਣ ਬੁੱਝ ਕੇ ਕਿਸਾਨਾਂ ਅਤੇ ਉਥੋਂ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ।