ਕੁੱਟਮਾਰ ਦੇ ਸ਼ਿਕਾਰ ਮਜ਼ਦੂਰਾਂ ਨੂੰ ਇਨਸਾਫ ਨਾ ਦੇਣ ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ ,19 ਮਈ 2025: ਪਿੰਡ ਖੂਨਣ ਖ਼ੁਰਦ ਦੇ ਮਜਦੂਰ ਸੋਨੀ ਕੁਮਾਰ ਪੁੱਤਰ ਮੁਨਸ਼ੀ ਰਾਮ ਤਰਸੇਮ ਕੁਮਾਰ ਵਗੈਰਾ ਦੀ ਪਿੰਡ ਦੇ ਸਿਆਸੀ ਆਗੂਆਂ ਦੀ ਸ਼ਹਿ ਤੇ ਕੁੱਟਮਾਰ ਕਰਨ ਬਾਅਦ ਉਲਟਾ ਪੀੜਤਾਂ ਤੇ ਹੀ ਕਾਰਵਾਈ ਕਰਾਉਣ ਦੇ ਵਿਰੁੱਧ ਵਿੱਚ ਅਤੇ ਸੋਨੀ ਕੁਮਾਰ ਵਗੈਰਾ ਦੀ ਦੇ ਸੱਟਾਂ ਵੱਜਣ ਦੇ ਬਾਵਜੂਦ ਵੀ ਦੋਸ਼ੀਆਂ ਤੇ ਪਰਚਾ ਦਰਜ ਨਾ ਹੋਣ ਸਬੰਧੀ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਵਫਦ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਉਹਨਾਂ ਮੰਗ ਕੀਤੀ ਕਿ ਪੀੜਤਾਂ ਨੂੰ ਸਿਆਸੀ ਸ਼ਹਿ ਦੇ ਚਲਦਿਆਂ ਇਨਸਾਫ ਨਹੀਂ ਮਿਲ ਰਿਹਾ ਹੈ।
ਉਹਨਾਂ ਕਿਹਾ ਕਿ ਪੀੜਤਾਂ ਦੇ ਸੱਟਾਂ ਦੇ ਬਾਵਜੂਦ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਥਾਂ ਪੁਲਿਸ ਪੀੜਤਾਂ ਨੂੰ ਹੀ ਫੜਨ ਵਾਸਤੇ ਛਾਪੇਮਾਰੀ ਕਰ ਰਹੀ ਹੈ। ਮਜ਼ਦੂਰ ਵਫਦ ਦੀ ਗੱਲਬਾਤ ਸੁਣਨ ਤੋਂ ਬਾਅਦ ਐਸਐਸਪੀ ਨੇ ਇਸ ਮਾਮਲੇ ਦੀ ਪੂਰੀ ਜਾਂਚ ਲਈ ਐਸਪੀਡੀ ਨਵੀਨ ਜ ਕੁਮਾਰ ਦੀ ਡਿਊਟੀ ਲਾਈ ਹੈ ਕਿ ਉਹ ਪੜਤਾਲ ਕਰਕੇ ਮਾਮਲੇ ਦਾ ਹੱਲ ਕਰਨ।
ਖੇਤ ਮਜ਼ਦੂਰ ਜਥੇਬੰਦੀ ਦਾ ਵਫ਼ਦ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਪੀੜਤਾਂ ਦੇ ਸਿਰ ਵਿੱਚ ਸੱਟ ਹੋਣ ਦੇ ਬਾਵਜੂਦ ਐਮ ਐਲ ਆਰ ਦੀ ਧਾਰਾ ਵਿੱਚ ਸਿਰਫ 23 ਹੀ ਹੀ ਦਰਜ ਕੀਤੀ ਗਈ ਹੈ ਉਹਨਾਂ ਸਿਵਲ ਸਰਜਨ ਤੋਂ ਮੰਗ ਕੀਤੀ ਕਿ ਡਾਕਟਰਾਂ ਦੀ ਟੀਮ ਦਾ ਇੱਕ ਪੈਨਲ ਬਣਾ ਕੇ ਪੀੜਤਾਂ ਦੇ ਵੱਜੀਆਂ ਸੱਟਾਂ ਦੀ ਮੁੜ ਤੋਂ ਮੈਡੀਕਲ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਧਰਾਵਾਂ ਲਾ ਕੇ ਪੀੜਤਾਂ ਨੂੰ ਇਨਸਾਫ ਦਵਾਇਆ ਜਾਵੇ।
ਇਸ ਵਾਸਤੇ ਵਿੱਚ ਜ਼ਿਲ੍ਹਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲਾ ਕਮੇਟੀ ਦੀ ਤਰਫੋਂ ਜ਼ਿਲਾ ਖਜਾਨਚੀ ਬਾਜ ਸਿੰਘ ਭੁੱਟੀ ਵਾਲਾ ਕਾਲਾ ਸਿੰਘ ਅਤੇ ਰਾਜਾ ਸਿੰਘ ਖੂਨਣ ਖੁਰਦ ਕਾਕਾ ਸਿੰਘ ਖੁੰਡੇ ਹਲਾਲ ਤਰਸੇਮ ਸਿੰਘ ਖੁੰਡੇ ਹਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੂਨਣ ਖੁਰਦ ਤੋਂ ਮਰਦ ਔਰਤਾਂ ਸ਼ਾਮਿਲ ਸਨ ਵਫਦ ਨੇ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਆਖਿਆ ਕਿ ਜੇਕਰ ਮਜ਼ਦੂਰਾਂ ਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਯੂਨੀਅਨ ਦੀ ਅਗਵਾਈ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।