Big Breaking: ਪੁਲਿਸ ਤੇ ਲਾਰੈਂਸ ਗੈਂਗ ਦੇ ਬਦਮਾਸ਼ ਵਿਚਾਲੇ ਗੋਲੀਬਾਰੀ.. ਫੜਿਆ ਗਿਆ 'ਅਭਿਸ਼ੇਕ'
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 18 ਮਈ 2025: ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੈਰਕਾਨੂੰਨੀ ਹਥਿਆਰਾਂ ਅਤੇ ਗੈਂਗਸਟਰ ਗਤਿਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਕਾਰਵਾਈ ਦੌਰਾਨ ਅੱਜ ਇੱਕ ਵਾਕਿਆ ਸਾਹਮਣੇ ਆਇਆ, ਜਦੋਂ ਸੀ.ਆਈ.ਏ. ਮਲੋਟ ਦੀ ਟੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੁਰਗੇ ਵਿਚਕਾਰ ਗੋਲੀਬਾਰੀ ਹੋਈ ਜਿਸ ਦਾਨ ਮੁਲਜਮ ਨੂੰ ਜਖਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਡੀ.ਐਸ.ਪੀ (ਡੀ) ਸ੍ਰੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸੀਆਈਏ ਮਲੋਟ ਪੁਲਿਸ ਵੱਲੋਂ ਨਿਯਮਤ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਨੇ ਪੁਲਿਸ ਨੂੰ ਵੇਖਦਿਆਂ ਹੀ ਮੋਟਰਸਾਈਕਲ ਨੂੰ ਤੇਜ਼ੀ ਨਾਲ ਭਜਾਇਆ।ਜਦ ਪੁਲਿਸ ਨੇ ਪਿੱਛਾ ਕੀਤਾ, ਤਾਂ ਉਸ ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਦੇ ਲੱਤ ਵਿੱਚ ਗੋਲੀ ਲੱਗੀ।
ਮੁਲਜ਼ਮ ਨੂੰ ਤੁਰੰਤ ਹੀ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੁਲਜ਼ਮ ਦੀ ਪਛਾਣ ਅਭਿਸ਼ੇਕ ਪੁੱਤਰ ਵਿਸ਼ਨੂ ਵਾਸੀ ਸੀਤੋ ਗੁੰਨੋ ਵਜੋਂ ਹੋਈ ਹੈ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੈ। ਮੁਲਜ਼ਮ ਤੋਂ ਦੋ ਪਿਸਤੋਲ ਬਰਾਮਦ ਕੀਤੇ ਗਏ ਹਨ ਜਿਨਾਂ ਵਿੱਚੋਂ ਇੱਕ 32 ਬੋਰ ਤੇ ਦੂਸਰਾ 30 ਬੋਰ ਹੈ। ਇਸ ਤੋਂ ਇਲਾਵਾ ਦੋ ਚੱਲੇ ਰੌਂਦ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਮੁਲਜਮ ਹਥਿਆਰਾਂ ਦੀ ਸਪਲਾਈ ਦਾ ਕੰਮ ਕਰਦਾ ਸੀ। ਡੀਐਸਪੀ ਨੇ ਦੱਸਿਆ ਕਿ ਮੁਲਜਮ ਅਭਿਸ਼ੇਕ ਖਿਲਾਫ ਹਰਿਆਣਾ ਵਿੱਚ ਡਾਕੇ ਦੇ ਦੋ ਕੇਸ ਦਰਜ ਹਨ।