ਮਰਹੂਮ ਕੋਚ ਦੀ ਪਹਿਲੀ ਬਰਸੀ ਤੇ ਸ਼ਰਧਾਂਜਲੀ ਦੇਣ ਪਹੁੰਚੀਆਂ ਖਿਡਾਰਨਾ ਂ
ਖੇਡੇ ਓਪਨ ਟੂਰਨਾਮੈਂਟ ਬਾਸਕਿਟਬਾਲ ਮੈਚ
ਰੋਹਿਤ ਗੁਪਤਾ
ਗੁਰਦਾਸਪੁਰ , 19 ਮਈ 2025 :
ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰ ਰਹੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬਾਸਕਿਟਬਾਲ ਖਿਡਾਰਨਾਂ ਨੇ ਆਪਣੇ ਮਰਹੂਮ ਕੋਚ ਨੂੰ ਬਾਸਕਿਟਬਾਲ ਖਿਡਾਰਨਾਂ ਨੇ ਵੱਖ ਤਰ੍ਹਾਂ ਨਾਲ ਸ਼ਰਧਾਂਜਲੀ ਦਿੱਤੀ । ਪਿਛਲੇ ਸਾਲ ਅਚਾਨਕ ਅਕਾਲ ਚਲਾਣਾ ਕਰ ਗਏ ਬਾਸਕਟਬਾਲ ਕੋਚ ਦਵਿੰਦਰ ਕੁਮਾਰ ਉਰਫ ਘੁੱਗੀ ਦੀ ਯਾਦ ਵਿੱਚ ਸਾਬਕਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਬਾਸਕਟਬਾਲ ਖਿਡਾਰਣਾਂ ਵਲੋਂ ਪਹਿਲਾ ਬਾਸਕਟਬਾਲ ਟੂਰਨਾਮੈਂਟ ਸਥਾਨਕ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੀਆਂ 6 ਟੀਮਾਂ ਨੇ ਭਾਗ ਲਿਆ। ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮ ਲਈ 5100 ਰੁਪਏ ਅਤੇ ਉਪ ਜੇਤੂ ਲਈ 3100 ਰੁਪਏ ਅਤੇ ਟਰਾਫ਼ੀ ਦੇਣ ਦਾ ਐਲਾਨ ਕੀਤਾ ਸੀ। ਵੱਡੀ ਗਿਣਤੀ ਵਿੱਚ ਪੁਜੀਆਂ ਸੀਨੀਅਰ ਖਿਡਾਰਣਾਂ ਵਲੋਂ ਇਸ ਗਰਾਊਂਡ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਗੁਰਦਾਸਪੁਰ ਦੀ ਬਾਸਕਟਬਾਲ ਮੁੜ ਆਪਣੇ ਪੈਰਾਂ ਤੇ ਖੜੀ ਹੋ ਕੇ ਸ਼ਹਿਰ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਂਮ ਰੋਸਣ ਕਰੇ।
ਮਰਹੂਮ ਕੋਚ ਦਵਿੰਦਰ ਕੁਮਾਰ ਘੁੱਗੀ ਦੀ ਪਤਨੀ ਵੀ ਇਸ ਮੌਕੇ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦੇ ਪਤੀ ਵੱਲੋਂ ਖੀਦਾਨਾਂ ਨੂੰ ਕਰਾਈ ਗਈ ਮਿਹਨਤ ਅੱਜ ਵੀ ਖਿਡਾਰਨਾਂ ਦੇ ਦਿਲੋ ਦਿਮਾਗ ਵਿੱਚ ਹੈ
ਇਸ ਮੌਕੇ ਉਨ੍ਹਾਂ ਨਾਲ ਲੰਮਾ ਸਮਾਂ ਇਕੱਠੇ ਕੰਮ ਕਰਨ ਵਾਲੇ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਦਵਿੰਦਰ ਕੁਮਾਰ ਨੇ ਦਿਨ ਰਾਤ ਇੱਕ ਕਰਕੇ ਗੁਰਦਾਸਪੁਰ ਦੀ ਬਾਸਕਟਬਾਲ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਹੈ। ਉਹਨਾਂ ਦੀ ਮੌਤ ਤੋਂ ਬਾਅਦ ਪਏ ਖ਼ਲਾਅ ਨੂੰ ਭਰਨ ਲਈ ਇਹੋ ਇਕੋ ਇਕ ਹੱਲ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਾਸਕਟਬਾਲ ਸੈਂਟਰ ਨੂੰ ਸੁਰਜੀਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇਣੇ ਹਨ। ਭਰ ਗਰਮੀ ਅਤੇ ਗਮਗੀਨ ਮਾਹੌਲ ਵਿਚ ਲੜਕੀਆਂ ਦੇ ਮੈਚਾਂ ਦੌਰਾਨ ਵਿਆਹ ਵਰਗਾ ਮਾਹੌਲ ਇਸ ਗੱਲ ਦਾ ਪ੍ਰਤੀਕ ਹੋ ਨਿਬੜਿਆ ਕਿ ਭਾਵੇਂ ਕੁਝ ਵੀ ਹੋਵੇ ਸੋਅ ਜਾਰੀ ਰਹਿਣਾ ਚਾਹੀਦਾ ਹੈ ।