Breaking: ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਭਾਰਤੀ ਵਪਾਰੀ ਗ੍ਰਿਫਤਾਰ
ਬਾਬੂਸ਼ਾਹੀ ਨੈਟਵਰਕ
ਲਖਨਊ, 19 ਮਈ, 2025: ਯੂ ਪੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਮੁਰਾਦਾਬਾਦ ਤੋਂ ਇਕ ਕਪੜਾ ਵਪਾਰੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਇਹ ਘਟਨਾਕ੍ਰਮ ਹਰਿਆਣਾ ਵਿਚ ਇਕ ਲੇਡੀ ਯੂ ਟਿਊਬਰ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਵਾਪਰਿਆ ਹੈ।
ਯੂ ਪੀ ਪੁਲਿਸ ਮੁਤਾਬਕ ਗ੍ਰਿਫਤਾਰ ਵਪਾਰੀ ਦੀ ਪਛਾਣ ਸ਼ਹਿਜ਼ਾਦ ਵਜੋਂ ਹੋਈ ਹੈ। ਉਹ ਪਾਕਿਸਤਾਨ ਕਪੜ, ਮਸਾਲੇ ਤੇ ਕੋਸਮੈਟਿਕ ਸਮਾਨ ਸਪਲਾਈ ਕਰਦਾ ਸੀ। ਇਹ ਕੰਮ ਉਸਦੇ ਆਈ ਐਸ ਆਈ ਲਈ ਜਾਸੂਸੀ ਕਰਨ ਦੇ ਕੰਮ ’ਤੇ ਪਰਦਾ ਪਾਉਣ ਦੇ ਕੰਮ ਆਉਂਦਾ ਸੀ।
ਉਸਦਾ ਅਸਲ ਕੰਮ ਭਾਰਤ ਵਿਚ ਆਈ ਐਸ ਆਈ ਦੇ ਏਜੰਟਾਂ ਲਈ ਸਿਮ ਕਾਰਡ ਤੇ ਪੈਸੇ ਸਪਲਾਈ ਕਰਨਾ ਸੀ। ਉਸਨੇ ਯੂ ਪੀ ਦੇ ਵੱਖ-ਵੱਖ ਭਾਗਾਂ ਤੋਂ ਅਨੇਕਾਂ ਲੋਕ ਪਾਕਿਸਤਾਨ ਭੇਜੇ ਜਿਹਨਾਂ ਦੇ ਵੀਜ਼ੇ ਆਈ ਐਸ ਆਈ ਵੱਲੋਂ ਉਪਲਬਧ ਕਰਵਾਏ ਜਾਂਦੇ ਸਨ।