ਦਿੱਲੀ 'ਚ AAP ਨੂੰ ਵੱਡਾ ਝਟਕਾ: 13 ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਨਵੀਂ ਪਾਰਟੀ ਬਣਾਈ
ਦਿੱਲੀ ਐਮਸੀਡੀ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਜਦੋਂ ਪਾਰਟੀ ਦੇ 13 ਕੌਂਸਲਰਾਂ ਨੇ ਅਸਤੀਫ਼ਾ ਦੇ ਦਿੱਤਾ। ਇਨ੍ਹਾਂ ਬਾਗ਼ੀ ਆਗੂਆਂ ਨੇ ਨਵੀਂ ਪਾਰਟੀ 'ਇੰਦਰਪ੍ਰਸਥ ਵਿਕਾਸ ਪਾਰਟੀ' ਬਣਾਉਣ ਦਾ ਐਲਾਨ ਕੀਤਾ ਹੈ। ਹੇਮਚੰਦਰ ਗੋਇਲ ਦੀ ਅਗਵਾਈ ਹੇਠ ਤੀਜਾ ਮੋਰਚਾ ਬਣਾਇਆ ਗਿਆ ਹੈ ਅਤੇ ਮੁਕੇਸ਼ ਗੋਇਲ ਨੂੰ ਨਵੀਂ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਹਿਮਾਨੀ ਜੈਨ ਨੇ ਅਸਤੀਫ਼ੇ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਪਿਛਲੇ 2.5 ਸਾਲਾਂ ਦੌਰਾਨ ਨਿਗਮ ਵਿੱਚ ਕੋਈ ਢੰਗ ਦਾ ਵਿਕਾਸੀ ਕੰਮ ਨਹੀਂ ਹੋਇਆ। ਹੁਣ ਤੱਕ 15 ਕੌਂਸਲਰ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੋਰ ਵੀ ਸ਼ਾਮਲ ਹੋ ਸਕਦੇ ਹਨ।
Click to Follow Babushahi Facebook page →