ਗਲਾਸਗੋ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਹਰਜਿੰਦਰ ਕੌਰ ਨੂੰ PM ਮੋਦੀ ਨੇ ਦਿੱਤੀਆਂ ਵਧਾਈਆਂ
ਪੰਜਗਰਾਈਂ ਕਲਾਂ,29 ਜੁਲਾਈ (ਸੁਖਜਿੰਦਰ ਸਿੰਘ ਪੰਜਗਰਾਈਂ):
ਗਲਾਸਗੋ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ 69 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਹਰਜਿੰਦਰ ਕੌਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈਆਂ ਦਿੱਤੀਆਂ ਹਨ । ਮੋਦੀ ਨੇ ਸ਼ੋਸ਼ਲ ਮੀਡੀਆ ਰਾਹੀਂ ਹਰਜਿੰਦਰ ਕੌਰ ਦੀ ਪ੍ਰਾਪਤੀ ਤੇ ਖੁਸ਼ੀ ਜਾਹਰ ਕੀਤੀ ਹੈ। ਉਹਨਾਂ ਲਿਖਿਆ ਹੈ ਕੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਕੱਲ੍ਹ ਉਸਦਾ ਪ੍ਰਦਰਸ਼ਨ ਨਿੱਜੀ ਤੌਰ 'ਤੇ ਸਭ ਤੋਂ ਵਧੀਆ ਸੀ। ਸਾਡੇ ਵੇਟਲਿਫਟਰਾਂ ਨੂੰ ਖੇਡਾਂ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕਰਦੇ ਦੇਖ ਕੇ ਖੁਸ਼ੀ ਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਰਜਿੰਦਰ ਕੌਰ ਨੂੰ ਉਸਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਹਰਜਿੰਦਰ ਕੌਰ ਨਾਭੇ ਦੇ ਪਿੰਡ ਮਹਿਸ ਦੇ ਵਿੱਚ ਪਿਤਾ ਸਾਹਿਬ ਸਿੰਘ ਦੇ ਘਰ 1996 ਵਿੱਚ ਪੈਦਾ ਹੋਈ ਸੀ। ਖੇਡਾਂ ਦੌਰਾਨ 69 ਕਿੱਲੋਗ੍ਰਾਮ ਭਰ ਵਰਗ ਵਿੱਚ ਹਰਜਿੰਦਰ ਨੇ ਆਪਣਾ ਹੁਣ ਤੱਕ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਦਿੰਦੇ ਕੁਲ 227 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਫੁੰਡ ਲਿਆ ਹੈ। ਹਰਜਿੰਦਰ ਦੀ ਸਨੈਚ 101 ਕਿੱਲੋ ਤੇ ਕਲੀਨ ਐਂਡ ਜਰਕ 126 ਕਿੱਲੋ ਦੀ ਸੀ। ਇਸ ਤੋਂ ਪਹਿਲਾਂ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਹਰਜਿੰਦਰ ਨੇ ਕਾਂਸੇ ਦਾ ਤਗਮਾ ਆਪਣੇ ਨਾਂਅ ਕੀਤਾ ਸੀ।ਹਰਜਿੰਦਰ ਕੌਰ ਦੀ ਜਿੱਤ ਦੀਆਂ ਖੁਸ਼ੀਆਂ ਪੂਰੇ ਦੇਸ ਭਰ ਵਿੱਚ ਮਨਾਈਆਂ ਜਾ ਰਹੀਆਂ ਹਨ ਤੇ ਹਰਜਿੰਦਰ ਕੌਰ ਦੇ ਘਰ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।